ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਸਿਮਰਨਜੀਤ ਮਾਨ ਬਾਰੇ ਫ਼ੇਸਬੁੱਕ 'ਤੇ ਪੋਸਟ ਪਾ ਕੇ ਲਾਏ ਦੋਸ਼, ਹਰਪਾਲ ਬਲੇਰ ਨੇ ਦੋਸ਼ ਨਕਾਰੇ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ
ਅਮਰੀਕਾ ਸਰਕਾਰ ਵੱਲੋਂ ਪਿਛਲੇ ਦਿਨੀ 104 ਭਾਰਤੀਆਂ ਨੂੰ ਡਿਪੋਰਟ ਕਰਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਭੇਜਿਆ ਗਿਆ ਸੀ । ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਹੀ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇੱਕ ਨੌਜਵਾਨ ਵੱਲੋਂ ਪੋਸਟ ਸਾਂਝੀ ਕਰਕੇ ਇਹ ਕਿਹਾ ਗਿਆ ਹੈ ਕਿ ਉਸ ਕੋਲੋਂ ਸਿਮਰਨਜੀਤ ਸਿੰਘ ਮਾਨ ਦੀ ਲਿਖਤੀ ਲੈਟਰ ਸੀ ਅਤੇ ਜਦੋਂ ਇਸ ਸਬੰਧ ਵਿੱਚ ਅਮੇਰੀਕਾ ਜੇ ਜੱਜ ਨੇ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿਮਰਨਜੀਤ ਸਿੰਘ ਮਾਨ ਦੇ ਦਫਤਰ ਵੱਲੋਂ ਇਹ ਸਾਫ ਇਨਕਾਰ ਕਰ ਦਿੱਤਾ ਕਿ ਇਹਨਾਂ ਨੂੰ ਭਾਰਤ ਵਿੱਚ ਕੋਈ ਵੀ ਖਤਰਾ ਨਹੀਂ ਹੈ ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਾਡੇ ਖਿਲਾਫ ਨੈਰੇਟਿਵ ਮਾਹੌਲ ਸਿਰਜਿਆ ਜਾ ਰਿਹਾ ਹੈ। ਕਿ ਕਿਸੇ ਤਰੀਕੇ ਸਿੱਖਾਂ ਦੀ ਆਵਾਜ਼ ਨੂੰ ਦਬਾ ਕੇ ਬਦਨਾਮ ਕੀਤਾ ਜਾ ਸਕੇ ਅਤੇ ਉਹਨਾਂ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਸਾਡੇ ਸਿੱਖਾਂ ਦੇ ਕਤਲ ਕਰਵਾ ਰਹੀ ਹੈ ਅਤੇ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਪੂਰੇ ਵਿਸ਼ਵ ਦੇ ਸਾਹਮਣੇ ਸਰਕਾਰ ਦੀ ਪੋਲ ਖੋਲ ਦਿੱਤੀ। ਅਗਰ ਸਿਮਰਨਜੀਤ ਸਿੰਘ ਮਾਨ ਪੰਜ ਸਾਲ ਲਈ ਸੰਸਦ ਬਣ ਜਾਂਦੇ ਤਾਂ ਇਹਨਾਂ ਦਾ ਸਾਰਾ ਰਾਜ ਦੁਨੀਆਂ ਦੇ ਸਾਹਮਣੇ ਆ ਜਾਣਾ ਸੀ ਇਸੇ ਲਈ ਉਹ ਫੇਕ ਆਈਡੀਆਂ ਬਣਾ ਕੇ ਅਜਿਹੇ ਝੂਠੇ ਮੈਸੇਜ ਕਰਵਾ ਰਹੇ ਹਨ ਜਿਸ ਤੋਂ ਕਿ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ।