ਅਮਾਯਾਹ ਨੇਚੂਰਲ ਕਿਓਰ ਸੈਂਟਰ ਮਾਲੇਰਕੋਟਲਾ ਵਲੋਂ ਆਯੂਰਵੈਦਿਕ ਮੁਫ਼ਤ ਜਾਂਚ ਕੈਂਪ ਦਾ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਲਿਆ ਲਾਹਾ
- ਰੱਬ ਨੇ ਸਾਨੂੰ ਸਿਹਤਮੰਦ ਸਰੀਰ ਦਿੱਤਾ,ਇਸ ਨੂੰ ਠੀਕ ਰੱਖਣ ਦੀ ਜਿੰਮੇਵਾਰੀ ਸਾਡੀ --ਸਤਨਾਮ ਪੰਜਾਬੀ
- ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੀ ਵਰਤੋਂ ਨਾਲ ਹੀ ਕਈ ਬਿਮਾਰੀਆਂ ਦੇ ਇਲਾਜ ਸੰਭਵ--ਡਾਕਟਰ ਮੁਹੰਮਦ ਸ਼ਾਹਿਦ ਪ੍ਰਵੇਜ਼
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 29 ਜਨਵਰੀ 2025: ਅਮਾਯਾਹ ਨੇਚੂਰਲ ਕਿਓਰ ਸੈਂਟਰ ਵਲੋਂ ਅੱਜ ਇੱਥੇ ਆਯੁਰਵੈਦਿਕ ਫਰੀ ਚੈੱਕ ਅੱਪ ਕੈਂਪ ਨਾਭਾ ਰੋਡ,ਈਦ ਗਾਹ ਕਾਲੋਨੀ ਨੇੜੇ ਸੀਡੀਪੀਓ ਦਫ਼ਤਰ ਵਿਖੇ ਲਗਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਨੇ ਇਸ ਕੈਂਪ ਦਾ ਲਾਹਾ ਲਿਆ।ਕੈਂਪ ਦਾ ਉਦਘਾਟਨ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਪੰਜਾਬੀ ਨਾਅਤ ਪੜ੍ਹਕੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਜਨਾਬ ਸਤਨਾਮ ਪੰਜਾਬੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਰੱਬ ਨੇ ਸਾਨੂੰ ਸਿਹਤਮੰਦ ਸਰੀਰ ਦਿੱਤਾ ਹੈ ਇਸ ਨੂੰ ਠੀਕ ਰੱਖਣ ਦੀ ਜਿੰਮੇਵਾਰੀ ਵੀ ਸਾਡੀ ਹੈ।ਅਸੀਂ ਆਪਣੀ ਸਿਹਤ ਦਾ ਖਿਆਲ ਰੱਖਦਿਆ ਅਜਿਹੀ ਗਿਜ਼ਾ ਲਈਏ ਜਿਸ ਨਾਲ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੋ ਸਕੇ।ਜਿਸ ਲਈ ਅੱਜ ਦੇ ਦੌਰ ਵਿੱਚ ਕੁਦਰਤੀ ਇਲਾਜ ਪ੍ਰਣਾਲੀ ਅਤੇ ਆਯੁਰਵੈਦਿਕ ਬਹੁਤ ਵੱਡੀ ਦੇਣ ਹੈ।
ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨੂੰ ਡਾਕਟਰ ਮੁਹੰਮਦ ਸ਼ਾਹਿਦ ਪਰਵੇਜ਼ ਅਤੇ ਡਾਕਟਰ ਪੰਕਜ ਸੀਤਲ ਅਤੇ ਡਾਕਟਰ ਗਗਨਦੀਪ ਸਿੰਘ ਨੇ ਪਹੁੰਚੇ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸ਼ਾਹਿਦ ਪ੍ਰਵੇਜ਼ ਨੇ ਦੱਸਿਆ ਕਿ ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੈ,ਪਰ ਉਹਨਾਂ ਨੂੰ ਦਾ ਸਹੀ ਢੰਗ ਨਾਲ ਇਲਾਜ਼ ਨਹੀ ਹੁੰਦਾ। ਪਰ ਆਯੂਰਵੇਦਿਕ ਦਵਾਈਆਂ ਵਿੱਚ ਬਹੁਤ ਸਾਰੇ ਗੁਣ ਹਨ, ਪਰ ਉਹਨਾਂ ਬਾਰੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ,ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਵਰਤੋਂ ਵਿੱਚ ਲਿਆ ਕਿ ਅਸੀਂ ਆਪਣੀਆਂ ਬਿਮਾਰੀਆਂ ਦਾ ਕੁਦਰਤੀ ਤੌਰ ਤੇ ਇਲਾਜ ਕਰ ਸਕਦੇ ਹਾਂ।
ਉਹਨਾਂ ਦੱਸਿਆ ਕਿ ਇਹ ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੀ ਵਰਤੋਂ ਹੀ ਕਈ ਬਿਮਾਰੀਆਂ ਦੇ ਇਲਾਜ ਲਈ ਸੰਭਵ ਹੋ ਜਾਂਦੇ ਹਨ ਇਸ ਲਈ ਸਾਨੂੰ ਆਪਣੇ ਖਾਣ ਪੀਣ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਜਿਆਦਾਤਰ ਮਰੀਜ਼ ਪੇਟ ਦੀਆਂ ਬਿਮਾਰੀਆਂ,ਬਵਾਸੀਰ, ਭਗੰਦਰ (ਮਲਦੁਆਰ ਤੇ ਵਿਆਈ ਦਾ ਫਟਨਾ),ਪੁਰਾਣੀ ਕਬਜ਼, ਪੁਰਾਣੇ ਦਸਤ, ਸੰਗ੍ਰਹਿਣੀ,ਖਾਣਾ ਖਾਂਦੇ ਹੀ ਪਖਾਣੇ ਦਾ ਜੋਰ ਮਹਿਸੂਸ ਹੋਣਾ, ਪੇਟ ਵਿੱਚ ਦਰਦ, ਤੇਜ਼ਾਬ ਦੀ ਸਮਸਿਆ,ਪੇਟ ਵਿੱਚ ਦਰਦ ਹੋਣਾ,ਪੇਟ ਵਿੱਚ ਆਫਾਰਾ ਮਹਿਸੂਸ ਹੋਣਾ, ਮਿਹਦੇ ਵਿੱਚ ਜ਼ਖ਼ਮ ਹੋਣਾ, ਫੈਟੀ ਲੀਵਰ, ਭੁੱਖ ਨਾ ਲੱਗਣਾ,ਬਦਹਜ਼ਮੀ ਤੇ ਜੀ ਮਤਲਾਉਣਾ ਆਦਿ ਬੀਮਾਰੀਆਂ ਨਾਲ ਪੀੜਤ ਮਰੀਜ਼ ਉਹਨਾਂ ਦੇ ਕੈਂਪ ਵਿੱਚ ਇਲਾਜ ਲਈ ਆਏ ਜਿਨਾਂ ਦਾ ਉਹਨਾਂ ਦੀ ਟੀਮ ਵੱਲੋਂ ਮੁਫ਼ਤ ਚੈਕ ਅੱਪ,ਲੋੜੀਂਦੇ ਲੈਬ ਟੈਸਟ ਕਰਕੇ ਮਰੀਜ਼ ਨੂੰ 7 ਦਿਨਾਂ ਦੀਆਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਉਘੇ ਸਮਾਜ ਸੇਵੀ ਅਬਦੁਲ ਸੱਤਾਰ ਹਾਂਡਾ, ਮੁਹੰਮਦ ਮੁਸਲਿਮ ਸਿਆਮਾ ਅਤਰ,ਜੱਗੀ ਸਰਪੰਚ ਡਾਕਟਰ ਕਮਲ ਭਾਰਤੀ,ਡਾਕਟਰ ਅਬਦੁਲ ਵਾਹਿਦ,ਨੂਰ ਮੁਹੰਮਦ ਨੂਰ ਅਤੇ ਮਾਸਟਰ ਮੁਹੰਮਦ ਅਨਵਰ ਆਦਿ ਹਾਜਰ ਸਨ।