ਐਨ.ਐਮ.ਐਮ.ਐਸ. ਤੇ ਪੀ.ਐਸ.ਟੀ.ਐਸ.ਈ.ਪ੍ਰੀਖਿਆ ਸਫਲਤਾ ਪੂਰਵਕ ਸੰਪੰਨ
ਰੋਹਿਤ ਗੁਪਤਾ
ਗੁਰਦਾਸਪੁਰ 2 ਫਰਵਰੀ 2025 - ਪੰਜਾਬ ਸਰਕਾਰ ਵੱਲੋਂ ਲਈ ਗਈ ਐਨ.ਐਮ.ਐਮ.ਐਸ. ਤੇ ਪੀ.ਐਸ.ਟੀ.ਐਸ.ਈ. ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਸ. ਜਗਵਿੰਦਰ ਸਿੰਘ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ 10 ਸੈਂਟਰ ਬਣਾਏ ਗਏ ਸਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਐਨ.ਐਮ.ਐਮ.ਐਸ. ਵਿੱਚ ਕੁੱਲ 1779 ਪ੍ਰੀਖਿਆਰਥੀਆਂ ਵਿੱਚੋਂ 1484 ਵਿਦਿਆਰਥੀ ਹਾਜ਼ਰ ਹੋਏ ਅਤੇ 295 ਗੈਰਹਾਜਰ ਰਹੇ। ਇਸੇ ਤਰਾਂ ਪੀ.ਐਸ.ਟੀ.ਐਸ.ਈ. ਕੁੱਲ 1487 ਵਿੱਚੋਂ 1210 ਪ੍ਰੀਖਿਆਰਥੀ ਅਪੀਅਰ ਹੋਏ ਸਨ ਅਤੇ 277 ਗੈਰਹਾਜ਼ਰ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਵੱਖ-ਵੱਖ ਪ੍ਰੀਖਿਆ ਸੈਟਰਾਂ ਦਾ ਨਿਰੀਖਣ ਕੀਤਾ।
ਇਸ ਦੌਰਾਨ ਡੀ.ਈ.ਓ. ਦਫ਼ਤਰ ਤੋਂ ਡਿਪਟੀ ਡੀ ਈ ਓ ਡਾ. ਅਨਿਲ ਸ਼ਰਮਾ, ਬਲਜਿੰਦਰ ਕੌਰ, ਸੈਕੰਡਰੀ ਦਫ਼ਤਰ ਤੋਂ ਨਵ - ਨਿਯੁਕਤ ਸੁਪਰਡੈਂਟ ਪ੍ਰਬੋਧ ਕੁਮਾਰ, ਕਲਰਕ ਧਰਮਦੀਪ , ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।