ਭਾਜਪਾ ਵਿੱਚ ਸ਼ਾਮਲ ਹੋਏ 'ਆਪ' ਛੱਡਣ ਵਾਲੇ 8 ਵਿਧਾਇਕ
ਨਵੀਂ ਦਿੱਲੀ, 1 ਫਰਵਰੀ 2025 - ਆਮ ਆਦਮੀ ਪਾਰਟੀ (ਆਪ) ਛੱਡਣ ਵਾਲੇ ਅੱਠ ਵਿਧਾਇਕ ਸ਼ਨੀਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਇੱਕ ਦਿਨ ਪਹਿਲਾਂ ਹੀ, ਇਨ੍ਹਾਂ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਦੇ ਕਾਰਨ ਟਿਕਟਾਂ ਨਾ ਮਿਲਣਾ ਅਤੇ ਭ੍ਰਿਸ਼ਟਾਚਾਰ ਦੱਸਿਆ ਸੀ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੈ। ਇਸ ਤੋਂ 4 ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ ਦਾ 'ਆਪ' ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਇਸ ਨਾਲ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ 'ਤੇ ਅਸਰ ਪੈ ਸਕਦਾ ਹੈ।
ਕੌਣ-ਕੌਣ ਭਾਜਪਾ ਵਿੱਚ ਸ਼ਾਮਲ ਹੋਏ
- ਤ੍ਰਿਲੋਕਪੁਰੀ ਦੇ ਵਿਧਾਇਕ ਰੋਹਿਤ ਮਹਿਰੋਲੀਆ
- ਜਨਕਪੁਰੀ ਦੇ ਵਿਧਾਇਕ ਰਾਜੇਸ਼ ਰਿਸ਼ੀ
- ਕਸਤੂਰਬਾ ਨਗਰ ਦੇ ਵਿਧਾਇਕ ਮਦਨਲਾਲ
- ਬਿਜਵਾਸਨ ਦੇ ਵਿਧਾਇਕ ਭੂਪੇਂਦਰ ਸਿੰਘ
- ਆਦਰਸ਼ ਨਗਰ ਤੋਂ ਪਵਨ ਸ਼ਰਮਾ
- ਪਾਲਮ ਤੋਂ ਵਿਧਾਇਕ ਭਾਵਨਾ ਗੌੜ
- ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ
- ਮਾਦੀਪੁਰ ਤੋਂ ਗਿਰੀਸ਼ ਸੋਨੀ
'ਆਪ' ਵਿਧਾਇਕ ਰਿਤੁਰਾਜ ਝਾਅ ਨੇ ਭਾਜਪਾ 'ਤੇ ਇਨ੍ਹਾਂ ਵਿਧਾਇਕਾਂ ਨੂੰ ਭਰਮਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਮੈਨੂੰ ਵੀ ਪਾਰਟੀ ਛੱਡਣ ਦਾ ਲਾਲਚ ਦਿੱਤਾ ਗਿਆ ਸੀ, ਪਰ ਮੈਂ ਆਖਰੀ ਸਾਹ ਤੱਕ 'ਆਪ' ਵਿੱਚ ਰਹਾਂਗਾ।
'ਆਪ' ਨੇ 21 ਨਵੰਬਰ ਤੋਂ 20 ਦਸੰਬਰ ਦੇ ਵਿਚਕਾਰ, ਯਾਨੀ 30 ਦਿਨਾਂ ਵਿੱਚ ਕੁੱਲ 5 ਸੂਚੀਆਂ ਵਿੱਚ 70 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਇਸ ਵਿੱਚ 26 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਜਦੋਂ ਕਿ 4 ਵਿਧਾਇਕਾਂ ਦੀਆਂ ਸੀਟਾਂ ਬਦਲੀਆਂ ਗਈਆਂ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਣੀ ਹੈ। ਨਤੀਜਾ 8 ਫਰਵਰੀ ਨੂੰ ਆਵੇਗਾ।