← ਪਿਛੇ ਪਰਤੋ
ਨਵਾਂ ਕਾਰਨਾਮਾ! ਤਹਿਸੀਲਦਾਰ ਨੇ ਚਾਰ ਮਿੰਟਾਂ ਚ ਕਰਤੀਆਂ ਇੱਧਰ-ਓਧਰ ਦੀਆਂ ਰਜਿਸਟਰੀਆਂ, ਸਰਕਾਰ ਨੇ ਕਰਤਾ ਸਸਪੈਂਡ
ਦੀਪਕ ਜੈਨ
ਜਗਰਾਉਂ : ਬੀਤੀ 17 ਜਨਵਰੀ ਨੂੰ ਜਗਰਾਉਂ ਇਲਾਕੇ ਦੀਆਂ ਛੇ ਰਜਿਸਟਰੀਆਂ ਲੁਧਿਆਣਾ ਪੂਰਵੀ ਤਹਿਸੀਲ ਦਫਤਰ ਅੰਦਰ ਬੈਠ ਕੇ ਕਰਨ ਵਾਲੇ ਤਹਸੀਲਦਾਰ ਰਣਜੀਤ ਸਿੰਘ ਨੂੰ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇੱਥੇ ਤੁਹਾਨੂੰ ਯਾਦ ਕਰਵਾ ਦਈਏ ਕਿ ਪਿਛਲੇ ਦਿਨੀ ਜਗਰਾਉਂ ਦਾ ਤਹਿਸੀਲਦਾਰ ਰਣਜੀਤ ਸਿੰਘ ਜਿਸ ਕੋਲ ਲੁਧਿਆਣਾ ਪੂਰਵੀ ਦਾ ਵੀ ਚਾਰਜ ਸੀ ਅਤੇ ਜਿਸ ਨੇ ਜਗਰਾਉਂ ਇਲਾਕੇ ਦੀਆਂ ਛੇ ਬੈਨਾਮੇ ਰਜਿਸਟਰ ਕਰਨ ਲਈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੁਧਿਆਣਾ ਦਫਤਰ ਬੈਠ ਕੇ ਮੋਬਾਈਲ ਉੱਪਰ ਫੋਟੋਆਂ ਖਿੱਚ ਕੇ ਬਾਅਦ ਵਿੱਚ ਜਗਰਾਉਂ ਦੇ ਕੰਪਿਊਟਰ ਵਿੱਚ ਅਪਲੋਡ ਕਰਕੇ ਰਜਿਸਟਰੀਆਂ ਪ੍ਰਿੰਟ ਕਰ ਦਿੱਤੀਆਂ ਗਈਆਂ। ਜਦੋਂ ਇਸ ਸਾਰੇ ਮਾਮਲੇ ਦੀ ਖਬਰ ਸਰਕਾਰ ਤੱਕ ਪਹੁੰਚੀ ਸੀ ਤਾਂ ਸਰਕਾਰ ਵੱਲੋਂ ਤਹਿਸੀਲਦਾਰ ਦੇ ਰਜਿਸਟਰੇਸ਼ਨ ਕਰਨ ਦੇ ਅਧਿਕਾਰਾਂ ਉੱਪਰ ਰੋਕ ਲਗਾ ਦਿੱਤੀ ਗਈ ਸੀ ਤੇ ਇਸ ਮਾਮਲੇ ਦੀ ਪੜਤਾਲ ਉੱਚ ਅਧਿਕਾਰੀ ਅਨੁਰਾਗ ਵਰਮਾ ਵੱਲੋਂ ਕੀਤੀ ਗਈ। ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਅਤੇ ਸਖਤ ਕਦਮ ਚੁੱਕਦਿਆਂ ਹੋਇਆਂ ਤਹਿਸੀਲਦਾਰ ਰਣਜੀਤ ਸਿੰਘ ਨੂੰ ਮੁਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
Total Responses : 1713