ਸੀ-ਪਾਈਟ ਕੈਂਪ ਲਾਲੜੂ ਦੁਆਰਾ ਕਾਲਝਰਾਣੀ (ਬਠਿੰਡਾ) ਵਿਖੇ ਨੌਜਵਾਨਾਂ ਲਈ ਸਕਿਓਰਟੀ ਗਾਰਡ ਦਾ ਕੋਰਸ 10 ਫਰਵਰੀ ਤੋਂ 20 ਅਪ੍ਰੈਲ ਤੱਕ
- ਕੋਰਸ ਲਈ 18 ਤੋਂ 28 ਸਾਲ ਤੱਕ ਦੀ ਉਮਰ ਅਤੇ 10ਵੀਂ ਤੱਕ ਦੀ ਪੜ੍ਹਾਈ ਜ਼ਰੂਰੀ
- ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਹਰਜਿੰਦਰ ਸਿੰਘ ਭੱਟੀ
ਲਾਲੜੂ/ਐਸ.ਏ.ਐਸ. ਨਗਰ, 23 ਜਨਵਰੀ 2025: ਟਰੇਨਿੰਗ ਅਫਸਰ, ਸੀ-ਪਾਈਟ ਕੈਂਪ, ਲਾਲੜੂ ਨੇ ਦੱਸਿਆ ਕਿ ਪੰਜਾਬ ਦੇ ਯੁਵਕਾਂ ਦਾ ਰੋਜਗਾਰ ਕੇਂਦਰ ਸੀ-ਪਾਈਟ ਕੈਂਪ, ਲਾਲੜੂ ਦੁਆਰਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ, ਜਿਨ੍ਹਾਂ ਦੀ ਉਮਰ 18 ਤੋਂ 28 ਸਾਲ ਅਤੇ 10ਵੀਂ ਦੀ ਪੜ੍ਹਾਈ ਕੀਤੀ ਹੈ, ਉਨ੍ਹਾਂ ਨੂੰ ਸੀ-ਪਾਈਟ ਕੈਂਪ, ਲਾਲੜੂ ਦੁਆਰਾ ਅੱਠ ਹਫਤਿਆ ਦਾ ਸਕਿਊਰਟੀ ਗਾਰਡ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਕੋਰਸ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ 10 ਫਰਵਰੀ ਤੋਂ 20 ਅਪ੍ਰੈਲ ਤੱਕ ਪੰਜਾਬ ਸਰਕਾਰ ਦੁਆਰਾ ਮੁਫਤ ਕਰਵਾਇਆ ਜਾਵੇਗਾ। ਚਾਹਵਾਨ ਨੌਜਵਾਨ ਜੋ ਇਹ ਕੋਰਸ ਕਰਨਾ ਚਾਹੁੰਦੇ ਹਨ, ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਲਾਲੜੂ ਵਿਚ ਰਜਿਸਟ੍ਰੇਸ਼ਨ ਕਰਵਾਉਣ। ਇਸ ਕੋਰਸ ਲਈ ਸੀਮਿਤ ਸੀਟਾਂ ਹਨ, ਜੋ ਪਹਿਲਾਂ ਰਜਿਸਟ੍ਰੇਸਨ ਕਰਵਾਏਗਾ, ਉਸ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 9803369068 ਅਤੇ 9875077512 ਤੇ
ਸੰਪਰਕ ਕਰ ਸਕਦੇ ਹੋ।