ਪਿੰਡ ਜਖਵਾਲੀ ਦੇ ਯੁਵਕ ਸੇਵਾਵਾਂ ਕਲੱਬ ਲਈ ਖੇਡ ਕਿੱਟ ਜਾਂ ਜਿੰਮ ਦੇ ਸਮਾਨ ਲਈ ਦਿੱਤੀ ਗਈ 49000/-ਰੁਪਏ ਦੀ ਸਹਾਇਤਾ ਰਾਸ਼ੀ
- ਸਰਪੰਚ ਗੁਰਦੀਪ ਸਿੰਘ ਜਖਵਾਲੀ ਹਮੇਸ਼ਾ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਲਈ ਕਰਦੇ ਨੇ ਅਪੀਲ:- ਪ੍ਰਧਾਨ ਹਰਿੰਦਰ ਸਿੰਘ ਖਰੋੜ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 2 ਫਰਵਰੀ 2025:- ਖੇਡੋ ਪੰਜਾਬ ਤੇ ਵਧੋ ਪੰਜਾਬ ਤੇ ਤੰਦਰੁਸਤ ਪੰਜਾਬ ਦੇ ਨਾਰੇ ਨਾਲ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਸ. ਲਖਵੀਰ ਸਿੰਘ ਰਾਏ ਦੀ ਯੋਗ ਅਗਵਾਈ ਵਿੱਚ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਤਿਹਗੜ੍ਹ ਸਾਹਿਬ ਅਤੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਦੇ ਯਤਨਾਂ ਸਦਕਾ ਪਿੰਡ ਜਖਵਾਲੀ ਦੇ ਯੁਵਕ ਸੇਵਾਵਾਂ ਕਲੱਬ ਲਈ ਖੇਡ ਕਿੱਟ ਜਾਂ ਜਿੰਮ ਦੇ ਸਮਾਨ ਲਈ ਦਿੱਤੀ ਗਈ 49000/-ਰੁਪਏ ਦੀ ਸਹਾਇਤਾ ਰਾਸ਼ੀ, ਇਸ ਮੌਕੇ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਖਰੌੜ, ਹਰਸ਼ਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਨਵਪ੍ਰੀਤ ਸਿੰਘ ਖਜਾਨਚੀ, ਮਨਜੀਤ ਕੁਮਾਰ, ਇਹਨਾਂ ਸਾਰਿਆਂ ਵੱਲੋਂ ਹਲਕਾ ਇੰਚਾਰਜ ਲਖਬੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਅਤੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਦੀ ਚੰਗੀ ਸੋਚ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਅਸੀ ਸਮੂਹ ਗ੍ਰਾਮ ਪੰਚਾਇਤ ਜਖਵਾਲੀ ਦੇ ਵੀ ਅਤਿਧੰਨਵਾਦੀ ਹਾਂ। ਜੋ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਲਈ ਇਹ ਵਧੀਆ ਉਪਰਾਲਾ ਕੀਤਾ।
ਇਸ ਮੌਕੇ ਇਹਨਾਂ ਤੋਂ ਇਲਾਵਾ ਰਿੰਕਾ ਬਾਵਾ, ਗੁਰਿੰਦਰ ਸਿੰਘ ,ਸ਼ੈਲੀ, ਹਰਪ੍ਰੀਤ ਸਿੰਘ ਗੋਲੂ, ਸੰਦੀਪ ਸਿੰਘ,ਮਨਜੀਤ ਸਿੰਘ, ਮਨਦੀਪ ਸਿੰਘ, ਦਵਿੰਦਰ ਢਿੱਲੋ,ਕਮਲਪ੍ਰੀਤ ਢਿੱਲੋ, ਸੁਖਵਿੰਦਰ ਸਿੰਘ ਗੋਲੂ, ਨਵਪ੍ਰੀਤ ਸਿੰਘ, ਗੁਰਸੇਵਕ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਲੂ, ਕਰਨ ਪ੍ਰੀਤ ਖਰੋੜ, ਰਿੰਕੂ ਖਾਨ, ਰਵੀ ਖਾਨ, ਗੁਰਿੰਦਰ ਸਿੰਘ, ਜੱਗੀ ਖਾਨ,ਛਿੰਦਾ ਖਾਨ, ਗੁਰਵਿੰਦਰ ਸਿੰਘ ਜੁਗਨੂੰ, ਗੁਰਵਿੰਦਰ ਸਿੰਘ, ਸਿਕੰਦਰ ਸਿੰਘ, ਰਵਿੰਦਰ ਸਿੰਘ ਮੋਨੂ,ਸੇਬੀ, ਹਰਮਨ ਅਤੇ ਹੋਰ ਵੀ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।