ਮੰਡੀਆਂ ਵਿੱਚ ਪੂਰਾ ਭਾਅ ਨਾ ਮਿਲਣ ਕਾਰਨ ਕਿਸਾਨ ਗੁੜ ਤੇ ਸਬਜ਼ੀਆਂ ਵੇਚਣ ਲੱਗ ਪਏ ਆਪ ਬਾਜ਼ਾਰ ਵਿੱਚ ਆ ਕੇ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 1 ਫਰਵਰੀ 2025 - ਬਹੁਤ ਸਾਰੇ ਕਿਸਾਨ ਕਿਸਾਨੀ ਛੱਡ ਕੇ ਜਮੀਨਾਂ ਵੇਚ ਰਹੇ ਹਨ ਅਤੇ ਕਿਸਾਨ ਨੌਜਵਾਨ ਵੀ ਖੇਤੀਬਾੜੀ ਛੱਡ ਕੇ ਬਾਹਰ ਵਿਦੇਸ਼ਾਂ ਵੱਲ ਦੌੜ ਰਹੇ ਹਨ। ਕਾਰਨ ਇਹ ਦੱਸਦੇ ਹਨ ਕਿ ਕਿਸਾਨੀ ਹੁਣ ਫਾਇਦੇ ਦਾ ਸੌਦਾ ਨਹੀਂ ਰਹੀ । ਇਸ ਵਿੱਚ ਮਿਹਨਤ ਜਿਆਦਾ ਹੈ ਤੇ ਮੁਨਾਫਾ ਘੱਟ ਪਰ ਬਹੁਤ ਸਾਰੇ ਕਿਸਾਨ ਜਿਨਾਂ ਵਿੱਚ ਜਿਆਦਾਤਰ ਛੋਟੇ ਜਮੀਂਦਾਰ ਸ਼ਾਮਿਲ ਹਨ ਅਜੇ ਵੀ ਕਿਸਾਨੀ ਤੋਂ ਭਰਪੂਰ ਮੁਨਾਫਾ ਕਮਾ ਰਹੇ ਹਨ। ਕਿਉਂਕਿ ਇਹਨਾਂ ਨੇ ਫਸਲ ਦਾ ਪੂਰਾ ਮੁੱਲ ਨਾ ਮਿਲਣ ਦਾ ਹੱਲ ਲੱਭ ਲਿਆ ਹੈ। ਇਹ ਕਿਸਾਨ ਹੁਣ ਦੁਕਾਨਦਾਰ ਵੀ ਬਣ ਗਏ ਹਨ ਅਤੇ ਗੰਨਾ ਤੇ ਸਬਜ਼ੀਆਂ ਉਗਾ ਰਹੇ ਹਨ ਅਤੇ ਗੰਨੇ ਤੋਂ ਗੁੜ ਤਿਆਰ ਕਰਕੇ ਆਪ ਬਾਜ਼ਾਰ ਵਿੱਚ ਵੇਚਦੇ ਹਨ ਜਦਕਿ ਸਬਜ਼ੀਆਂ ਵੀ ਆਪ ਹੀ ਵੇਚ ਰਹੇ ਹਨ ।
ਇਸ ਤਰ੍ਹਾਂ ਉਹਨਾਂ ਨੂੰ ਰੇਟ ਵੀ ਪੂਰਾ ਮਿਲ ਜਾਂਦਾ ਹੈ ਤੇ ਮੁਨਾਫਾ ਵੀ ਚੰਗਾ ਹੋ ਜਾਂਦਾ ਹੈ। ਉੱਥੇ ਹੀ ਗੁੜ ਤੇ ਸਬਜ਼ੀਆਂ ਆਪ ਵੇਚ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਮੰਡੀਆਂ ਵਿੱਚ ਫਸਲ ਦੀ ਬੇਕਦਰੀ ਹੋ ਰਹੀ ਅਤੇ ਸਬਜ਼ੀਆਂ ਦਾ ਪੂਰਾ ਭਾਅ ਨਹੀਂ ਮਿਲਿਆ ਉਸ ਨਾਲ ਇਸ ਸਮੇਂ ਦੀ ਮੰਗ ਬਣ ਗਿਆ ਹੈ ਕਿ ਕਿਸਾਨਾਂ ਨੂੰ ਆਪ ਹੀ ਵਪਾਰੀ ਵੀ ਬੰਨਣਾ ਪਵੇਗਾ।