ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਸਿਆਸੀ ਨੇਤਾਵਾਂ ਨੇ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਫਰਵਰੀ 2024 - ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਦੇਸ਼ ਭਰ ਦੇ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਭਾਰਤ ਦੀ ਰਾਸ਼ਟਰਪਤੀ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੁਰ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਅਤੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ, ਰਾਜ ਸਭਾ ਦੇ ਮੈਂਬਰ ਸ਼੍ਰੀ ਅਸੋਕ ਮਿੱਤਲ ਵੱਲੋਂ ਚਿੱਠੀਆਂ ਰਾਹੀ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਸੰਤ ਸੀਚੇਵਾਲ ਦੀ ਲੋਕ ਭਲਾਈ ਅਤੇ ਵਾਤਾਵਰਣ ਦੀ ਸੰਭਾਲ ਲਈ ਅਟੱਲ ਸਮਰਪਣ, ਖਾਸ ਤੌਰ 'ਤੇ ਕਾਰ ਸੇਵਾ ਰਾਹੀਂ ਵੇਂਈ ਨਦੀ ਨੂੰ ਸੁਰਜੀਤ ਕਰਨ ਵਿੱਚ ਕੀਤੇ ਮਹੱਤਵਪੂਰਨ ਕੰਮ ਲਈ ਸ਼ਲਾਘਾ ਕੀਤੀ। ਆਗੂਆਂ ਨੇ ਉਨ੍ਹਾਂ ਦੀ ਸਿਹਤਯਾਬੀ ਅਤੇ ਸਫਲਤਾ ਦੀ ਕਾਮਨਾ ਵੀ ਕੀਤੀ।
ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨਿਿਤਨ ਗਡਕਰੀ, ਲੋਕ ਸਭਾ ਸਪੀਕਰ ਓਮ ਬਿਰਲਾ, ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਸੰਤ ਸੀਚੇਵਾਲ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਅਮਿਤ ਸ਼ਾਹ ਤੇ ਸ਼੍ਰੀ ਜਦਗੀਪ ਧਨਖੜ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋ ਵਿਸ਼ੇਸ਼ ਤੌਰ 'ਤੇ ਸੰਤ ਸੀਚੇਵਾਲ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹੋਏ ਨਿੱਜੀ ਫ਼ੋਨ ਕਾਲ ਰਾਹੀਂ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਹੋਰ ਰਾਜਨੀਤਿਕ ਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਸੰਤ ਸੀਚੇਵਾਲ ਨੂੰ ਵਧਾਈ ਦਿੱਤੀ ਤੇ ਕੁਦਰਤ ਤੇ ਸਮਾਜ ਪ੍ਰਤੀ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ, ਸਰਪੰਚ ਵਜੋਂ ਉਨ੍ਹਾਂ ਦੀ ਸੇਵਾ, ਅਤੇ ਨਿਰਮਲ ਗ੍ਰਾਮ ਅਵਾਰਡ ਅਤੇ ਪਦਮ ਸ਼੍ਰੀ ਦੇ ਵਰਗੇ ਸਨਮਾਨਾਂ ਦੀ ਚਰਚਾ ਕੀਤੀ। ਸਮਗਤਾਂ ਦੇ ਸਹਿਯੋਗ ਨਾਲ ਵੇਂਈ ਨਦੀ ਨੂੰ ਬਹਾਲ ਕਰਨ ਵਿੱਚ ਸੰਤ ਸੀਚੇਵਾਲ ਦੀ ਅਗਵਾਈ ਵਾਤਾਵਰਣ ਸੰਭਾਲ ਦਾ ਪ੍ਰਤੀਕ ਬਣੀ ਹੋਈ ਹੈ ਤੇ ਬਾਬੇ ਨਾਨਕ ਦੀ ਵੇਂਈ ਨਦੀਆਂ ਤੇ ਦਰਿਆਵਾਂ ਦੀ ਮੁੜ ਸੁਰਜੀਤੀ ਦੀ ਮਿਸਾਲ ਬਣੀ ਹੋਈ ਹੈ।
ਇਸ ਤਰ੍ਹਾਂ ਨਿਰਮਲਾ ਸੰਤ ਮੰਡਲ ਦੇ ਪ੍ਰਧਾਨ ਸੰਤੋਖ ਸਿੰਘ, ਸ੍ਰੀ ਗੁਰੁ ਰਵਿਦਾਸ ਸਾਧੂ ਸੰਪ੍ਰਦਾ ਸੁਸਾਇਟੀ ਤੋਂ ਸੰਤ ਨਿਰਮਲ ਦਾਸ, ਸੰਤ ਲੀਡਰ ਸਿੰਘ ਜੀ, ਸੰਤ ਬਲਰਾਜ ਸਿੰਘ ਜੀ, ਸੰਤ ਅਜੀਤ ਸਿੰਘ, ਸੰਤ ਅਮਰੀਕ ਸਿੰਘ, ਸੰਤ ਗੁਰਮੇਜ਼ ਸਿੰਘ, ਕੈਨੇਡਾ ਤੋਂ ਅਜੈਬ ਸਿੰਘ ਚੱਠਾ, ਯੂ.ਕੇ ਤੋਂ ਜਸਵਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਹੇਅਰ, ਅਸਟ੍ਰੇਲੀਆ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸੁਮੀਤਪਾਲ, ਮਨੀਲਾ ਤੋਂ ਇੰਦਰਜੀਤ ਸਿੰਘ, ਮਨਜੀਤ ਸਿੰਘ ਅਤੇ ਹੋਰ ਵੀ ਕਈ ਸੰਤਾਂ ਮਹਾਪੁਰਖਾਂ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ॥