ਪੰਜਾਬ ਵਕਫ਼ ਬੋਰਡ ਦੀ ਅਗਵਾਈ ਹੇਠ ਚੱਲ ਰਹੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਅਤੇ ਡਾਇਲਸਿਸ ਮਸ਼ੀਨ ਦਾ ਉਦਘਾਟਨੀ ਸਮਾਰੋਹ
- ਹਜ਼ਰਤ ਹਲੀਮਾਂ ਹਸਪਤਾਲ ਵਿੱਚ ਲੋੜੀਂਦਾ ਸਾਰਾ ਸਾਜੋ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਾਹਰ ਦੇ ਹਸਪਤਾਲ ਵਿੱਚ ਧੱਕੇ ਨਾ ਖਾਣੇ ਪੈਣ-- ਸੀ.ਈ.ਓ. ਲਤੀਫ਼ ਅਹਿਮਦ ਥਿੰਦ
- ਰੋਟਰੀ ਕਲੱਬ ਵੱਲੋਂ ਦਿਲ ਦੇ ਰੋਗਾਂ ਸਬੰਧੀ ਤੇ ਪਲੈਟਨੈਟ ਸਬੰਧੀ ਪੂਰੀ ਮਸ਼ੀਨਰੀ ਹਸਪਤਾਲ ਵਿੱਚ ਉਪਲਬਧ ਕਰਵਾਉਣ ਲਈ ਕੀਤੀ ਪੰਜਾਬ ਵਕਫ਼ ਬੋਰਡ ਤੋਂ ਮੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 2 ਫਰਵਰੀ 2025 -ਪੰਜਾਬ ਵਕਫ਼ ਬਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਪ੍ਰਸ਼ਾਸਕ ਪੰਜਾਬ ਵਕਫ਼ ਬਰਡ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਾਰੇ ਅਤੇ ਜਨਾਬ ਲਤੀਫ਼ ਅਹਿਮਦ ਥਿੰਦ ਸੀ. ਈ. ਓ. ਪੰਜਾਬ ਵਕਫ਼ ਬੋਰਡ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਅਤੇ ਡਾਇਲਸਿਸ ਮਸ਼ੀਨ ਦੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਨਾਬ ਲਤੀਫ਼ ਅਹਿਮਦ ਥਿੰਦ ਸੀ. ਈ. ਓ.ਪੰਜਾਬ ਵਕਫ਼ ਬੋਰਡ ਨੇ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਸਮੇਂ-ਸਮੇਂ ਤੇ ਅਨੇਕਾਂ ਲੋਕ ਭਲਾਈ ਦੀਆਂ ਯੋਜਨਾਵਾਂ ਉਲੀਕ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅੱਗੋਂ ਵੀ ਅਜਿਹੀਆਂ ਯੋਜਨਾਵਾਂ ਲਈ ਬੋਰਡ ਲੋਕ ਭਲਾਈ ਦੇ ਕਾਰਜਾਂ ਲਈ ਤਤਪਰ ਰਹੇਗਾ। ਉਹਨਾਂ ਕਿਹਾ ਕਿ ਹਜ਼ਰਤ ਹਲੀਮਾਂ ਹਸਪਤਾਲ ਵਿੱਚ ਲੋੜੀਂਦਾ ਸਾਰਾ ਸਾਜੋ ਸਮਾਨ ਉਪਲਬਧ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਾਹਰ ਦੇ ਹਸਪਤਾਲ ਵਿੱਚ ਧੱਕੇ ਨਾ ਖਾਣੇ ਪੈਣ ।
ਉਨ੍ਹਾਂ ਕਿਹਾ ਕਿ ਇਸ ਅਧੀਨ ਹੀ ਅੱਜ ਹਜਰਤ ਹਲੀਮਾ ਹਸਪਤਾਲ ਵਿਖੇ ਇਕ ਡਾਇਲਸਿਸ ਮਸ਼ੀਨ ਰੋਟਰੀ ਕਲੱਬ ਮਾਲੇਰਕੋਟਲਾ ਦੀਆਂ ਕੋਸ਼ਿਸ਼ਾਂ ਸਦਕਾ ਮੁੰਬਈ ਤੋਂ ਸ਼੍ਰੀ ਸ਼ਕੀਲ ਜਮਲਾਨੀ ਸਹਿਬ ਦੁਆਰਾ ਸਪਾਂਸਰ ਕੀਤੀ ਡਾਇਲਸਿਸ ਮਸ਼ੀਨ (ਸੱਤ ਲੱਖ ਰੁਪਏ ਦੀ) ਦਾ ਉਦਘਾਟਨ ਵੀ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਸਤੇ ਵਿੱਚ ਡੈਲਸਿਸ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਇਸ ਮੌਕੇ ਤੇ ਰੋਟਰੀਅਨ ਸ੍ਰੀ ਅਮਜਦ ਅਲੀ ਅਤੇ ਡਾਕਟਰ ਮੁਹੰਮਦ ਸ਼ਬੀਰ ਨੇ ਪੰਜਾਬ ਵ ਵਕਫ ਬੋਰਡ ਤੋਂ ਮੰਗ ਕਰਦਿਆਂ ਦਿਲ ਦੇ ਰੋਗਾਂ ਸਬੰਧੀ ਅਤੇ ਪਲੈਟਨੈਟ ਸਬੰਧੀ ਪੂਰੀ ਮਸ਼ੀਨਰੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਹਸਪਤਾਲ ਵਿੱਚ ਇਸ ਦੀ ਅਤਿ ਜਰੂਰਤ ਹੈ ਜਿਸ ਤੇ ਸੀ਼.ਈ.ਓ ਜਨਾਬ ਲਤੀਫ ਅਹਿਮਦ ਨੇ ਇਸ ਨੂੰ ਵੀ ਜਲਦ ਪੂਰਾ ਪੂਰਾ ਕਰਨ ਦਾ ਭਰੋਸਾ ਦਵਾਇਆ। ਇਸ ਮੌਕੇ ਤੇ ਰੋਟਰੀ ਕਲੱਬ ਦੇ ਸਕੱਤਰ ਪ੍ਰਿੰਸੀਪਲ ਅਸਰਾਰ ਨਿਜਾਮੀ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਉਨ੍ਹਾਂ ਦੱਸਿਆ ਕਿ ਡਾਕਟਰ ਮੁਹੰਮਦ ਸ਼ਬੀਰ ਵੱਲੋਂ ਹਸਪਤਾਲ ਨੂੰ ਇੱਕ ਡੈਂਟਲ ਚੇਅਰ ਵੀ ਇਸ ਮੌਕੇ ਤੇ ਭੇਟ ਕੀਤੀ ਗਈ।
ਇਸ ਮੌਕੇ ਤੇ ਡਾਕਟਰ ਅਵਿਨਾਸ਼ ਜਿੰਦਲ ਨੇ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖਾਣ ਪੀਣ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ।ਇਸ ਮੌਕੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸਹਾਇਕ ਮੈਡੀਕਲ ਸੁਪਰਡੈਂਟ ਡਾਕਟਰ ਅਮਰਪ੍ਰੀਤ ਕੌਰ ਮਰਵਾਹਾ ਅਤੇ ਮੈਨੇਜਰ ਮੁਹੰਮਦ ਅਰਸ਼ਦ ਨੇ ਦੱਸਿਆਂ ਕਿ ਕੈਂਪ ਦੌਰਾਨ ਹਜ਼ਰਤ ਹਲੀਮਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਪੂਰੀ ਟੀਮ ਜਿਸ ਵਿਚ ਡਾ.ਅਵਿਨਾਸ਼ ਜਿੰਦਲ (ਦਿਲ, ਪੇਟ, ਸ਼ੂਗਰ ਅਤੇ ਜਨਰਲ ਦੀਆਂ ਬਿਮਾਰੀਆਂ ਦੇ ਮਾਹਿਰ),ਡਾ.ਅਮਰਪ੍ਰੀਤ ਕੌਰ ਮਰਵਾਹਾ (ਆਈ.ਵੀ.ਐਫ.ਸਪੈਸਲਿਸਟ ਔਰਤ ਰੋਗਾਂ ਦੇ ਮਾਹਿਰ),ਡਾ.ਜੀਸ਼ਾਨ ਐਮ.ਐਸ.(ਆਰਥੋ), ਡੀਐਨਬੀ (ਆਰਥੋ),ਟੁੱਟੀਆਂ ਹੱਡੀਆਂ ਅਤੇ ਜੋੜਾਂ ਦੇ ਮਾਹਿਰ , ਡਾ. ਨਰਿੰਦਰ ਕੁਮਾਰ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ,ਡਾ.ਪਿਆਰਾ ਸਿੰਘ ਐਮ.ਐਸ. (ਜਨਰਲ ਸਰਜਰੀ),ਲੇਜ਼ਰ ਅਤੇ ਦੂਰਬੀਨ ਨਾਲ ਸਰਜਰੀ ਦੇ ਮਾਹਿਰ, ਡਾ. ਜੀਸ਼ਾਨ ਅਖਤਰ (ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ) ਵੱਲੋ ਕੈਂਪ ਵਿੱਚ ਪਹੁੰਚੇ ਵੱਖ-ਵੱਖ ਬਿਮਾਰੀਆਂ ਦੇ ਰੋਗੀਆਂ ਦਾ ਜਿਥੇ ਚੈੱਕ-ਅੱਪ ਅਤੇ ਇਲਾਜ ਕੀਤਾ ਗਿਆ ਉਥੇ ਹੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਤੇ ਲੈਬ ਟੈਸਟ, ਈ. ਸੀ. ਜੀ . ਤੇ ਹੋਰ ਜ਼ਰੂਰੀ ਟੈੱਸਟ ਬਹੁਤ ਘੱਟ ਕੀਮਤ 'ਤੇ ਕੀਤੇ ਗਏ।ਇਸ ਮੌਕੇ ਤੇ ਸ਼੍ਰੀ ਅਮਜਦ ਅਲੀ,ਯਾਸਰ ਰਸ਼ੀਦ,ਡਾਕਟਰ ਮੁਹੰਮਦ ਸ਼ਬੀਰ, ਪ੍ਰਿੰਸੀਪਲ ਅਸਰਾਰ ਨਿਜਾਮੀ,ਮੁਹੰਮਦ ਰਫੀਕ, ਅਬਦੁਲ ਗਫਾਰ,ਐਡਵੋਕੇਟ ਮੁਹੰਮਦ ਇਕਬਾਲ, (ਸਾਰੇ ਰੋਟਰੀਅਨ)ਡਾਕਟਰ ਨਰਿੰਦਰ ਸਿੰਘ, ਸਰਪੰਚ ਗੁਰਮੁਖ ਸਿੰਘ ਖਾਨਪੁਰ ਆਦਿ ਹਾਜ਼ਰ ਸਨ।