ਬਸੰਤ ਪੰਚਮੀ ਮੌਕੇ ਗੁਰਦੁਆਰਾ ਛੇਹਾਰਟਾ ਸਾਹਿਬ 'ਚ ਸੰਗਤਾਂ ਹੋਈਆਂ ਨਤਮਸਤਕ
ਗੁਰਪ੍ਰੀਤ ਸਿੰਘ
- ਪਤੰਗਬਾਜ਼ੀ ਕਰਦੇ ਵੀ ਆਏ ਨਜ਼ਰ ਜਿਆਦਾਤਰ ਚਾਈਨਾ ਡੋਰ ਦੇ ਨਾਲ ਨੌਜਵਾਨ ਉਡਾਉਂਦੇ ਹੋਏ ਨਜ਼ਰ ਆਏ ਗੁੱਡੀ
ਅੰਮ੍ਰਿਤਸਰ, 2 ਫਰਵਰੀ 2025 - ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿੱਚ ਪੈਂਦੇ ਗੁਰਦੁਆਰਾ ਛੇਹਾਟਾ ਸਾਹਿਬ ਜਿੱਥੇ ਕਿ ਲੋਕ ਪੁੱਤ ਦੀ ਦਾਤ ਮੰਗਣ ਵਾਸਤੇ ਪਹੁੰਚਦੇ ਹਨ ਉਥੇ ਹੀ ਬਸੰਤ ਪੰਚਮੀ ਵਾਲੇ ਦਿਨ ਇੱਥੇ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਦੁਰੋ ਦੁਰੋ ਸਿਰਫ ਅਤੇ ਸਿਰਫ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਵਾਸਤੇ ਪਹੁੰਚਦੇ ਹਨ। ਅਤੇ ਨੌਜਵਾਨ ਇੱਥੇ ਪਤੰਗਬਾਜ਼ੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ। ਅਤੇ ਹੀ ਇੱਕ ਪਾਸੇ ਜਿੱਥੇ ਪਰਿਵਾਰਿਕ ਮੈਂਬਰ ਢੋਲ ਢਮੱਕਿਆਂ ਦੇ ਨਾਲ ਆਪਣੇ ਨਵਜੰਮੇ ਬੱਚਿਆਂ ਨੂੰ ਲੈ ਕੇ ਛੇਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਪਹੁੰਚੇ ਉਥੇ ਹੀ ਨੌਜਵਾਨ ਪਤੰਗਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਜਿਆਦਾਤਰ ਨੌਜਵਾਨਾਂ ਦੇ ਹੱਥਾਂ ਵਿੱਚ ਚਾਈਨੀਜ਼ ਡੋਰ ਦੇ ਗੱਟੂ ਵੇਖਣ ਨੂੰ ਮਿਲ ਰਹੇ ਸਨ ਅਤੇ ਕਈ ਲੋਕ ਪੁਰਾਤਨ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਵੀ ਨਜ਼ਰ ਆ ਰਹੇ ਸਨ ਲੇਕਿਨ ਜੋ ਹਾਲਾਤ ਇੱਥੇ ਬਣੇ ਹੋਏ ਸਨ ਉਸ ਨੂੰ ਵੇਖ ਕੇ ਤੁਸੀਂ ਵੀ ਜਰੂਰ ਹੈਰਾਨ ਹੋ ਜਾਓਗੇ।
ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਚਰਨ ਸ਼ੋ ਪ੍ਰਾਪਤ ਧਰਤੀ ਛੇਹਾਰਟਾ ਸਾਹਿਬ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਛੇਹਾਰਟਾ ਹਨ ਅਤੇ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੋਕ ਪੁੱਤ ਦੀ ਦਾਤ ਮੰਗਣ ਵਾਸਤੇ ਪਹੁੰਚਦੇ ਹਨ ਲੇਕਿਨ ਕਈ ਇਸ ਤਰਹਾਂ ਦੇ ਵੀ ਲੋਕ ਹਨ ਜੋ ਕਿ ਚਾਈਨੀਜ ਡੋਰ ਕਾਰਨ ਉਹਨਾਂ ਪੁੱਤਾਂ ਨੂੰ ਆਪਣੇ ਮਾਵਾਂ ਤੋਂ ਦੂਰ ਕਰਦੇ ਹਨ ਦਿੰਦੇ ਹਨ ਜਿਨਾਂ ਵੱਲੋਂ ਜਾਣੇ ਅਣਜਾਣੇ ਦੇ ਵਿੱਚ ਇਸ ਨਾਲ ਪਤੰਗਬਾਜ਼ੀ ਕੀਤੀ ਜਾਂਦੀ ਹੈ ਅਤੇ ਇਸ ਪਤੰਗਬਾਜ਼ੀ ਦੇ ਦੌਰਾਨ ਲੋਕ ਆਪਣੀ ਜਾਨ ਗਵਾ ਲੈਂਦੇ ਹਨ। ਉਸੇ ਦੇ ਲੜੀਦੇ ਤਹਿਤ ਅੱਜ ਜਦੋਂ ਅਸੀਂ ਛੇਹਾਰਟਾ ਸਾਹਿਬ ਗਰਾਊਂਡ ਵਿੱਚ ਪਹੁੰਚੇ ਤਾਂ ਬਹੁਤਾਤ ਨੌਜਵਾਨਾਂ ਨੇ ਹੱਥਾਂ ਵਿੱਚ ਚਾਈਨੀਜ਼ ਡੋਰ ਦੇ ਗੱਟੂ ਫੜੇ ਹੋਏ ਸਨ ਅਤੇ ਉਨਾਂ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਸਨ। ਬੇਸ਼ੱਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਵੱਲੋਂ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਵੀ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਕਿਸੇ ਵੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਇਥੇ ਪਹੁੰਚ ਗੱਟੂਆਂ ਨੂੰ ਨਹੀਂ ਰੋਕਿਆ ਜਾ ਰਿਹਾ। ਅਤੇ ਨਾ ਹੀ ਕੋਈ ਵੀ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਤਾਂ ਪੁਰਾਤਨ ਡੋਲ ਦੇ ਨਾਲ ਪਤੰਗਬਾਜ਼ੀ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਆਪਣੇ ਆਪ ਨੂੰ ਬਦਲਣ ਅਤੇ ਪੁਰਾਣੀ ਡੋਰ ਦੇ ਨਾਲ ਹੀ ਪਤੰਗਬਾਜ਼ੀ ਕਰਨ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਖਿਲਾਫ ਜਰੂਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿ ਅੱਗੇ ਤੋਂ ਭਵਿੱਖ ਵਿੱਚ ਕੋਈ ਵੀ ਵਿਅਕਤੀ ਇੱਥੇ ਚਾਈਨੀਜ਼ ਚੋਰ ਦੇ ਨਾਲ ਪਤੰਗਬਾਜ਼ੀ ਨਾ ਕਰ ਸਕੇ ਉਹ ਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਸਮੱਤ ਬਖਸ਼ੀ ਜਾਵੇ ਤਾਂ ਜੋ ਕਿ ਭਵਿੱਖ ਵਿੱਚ ਉਹ ਚਾਈਨੀਜ਼ੋਰ ਦੇ ਨਾਲ ਤੰਗਬਾਜ਼ੀ ਨਾ ਕਰਨ।
ਇਹ ਤਾਂ ਦੱਸਣ ਯੋਗ ਹੈ ਕਿ ਜਦੋਂ ਲੋਹੜੀ ਦਾ ਤਿਉਹਾਰ ਸੀ ਉਸ ਵੇਲੇ ਪੁਲਿਸ ਅਧਿਕਾਰੀਆਂ ਵੱਲੋਂ ਡਰੋਨ ਉਡਾ ਕੇ ਜੋ ਨੌਜਵਾਨ ਚਾਈਨੀਜ਼ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਸਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੀ ਹੈ। ਲੇਕਿਨ ਅੱਜ ਵੀ ਛੇਹਰਟਾ ਸਾਹਿਬ ਗੁਰਦੁਆਰੇ ਦੇ ਵਿੱਚ ਧੜਲੇ ਦੇ ਨਾਲ ਪਤੰਗਬਾਜ਼ੀ ਚਾਈਨੀ ਤੌਰ ਦੇ ਨਾਲ ਹੁੰਦੀ ਹੋਏ ਨਜ਼ਰ ਆਏ ਅਤੇ ਸ਼ਰੇਆਮ ਨੌਜਵਾਨ ਹੱਥ ਵਿੱਚ ਚਾਈਨੀਜ਼ ਦੋ ਦੇ ਗੱਟੂ ਫਾਰਡ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਏ ਉਹ ਤੇ ਇਹ ਕਈ ਲੋਕਾਂ ਵੱਲੋਂ ਤਾਂ ਉਹਨਾਂ ਨੂੰ ਲਾਹਨਤਾਂ ਦਾ ਪਾਈਆਂ ਗਈਆਂ ਲੇਕਿਨ ਲੋਕ ਲਗਾਤਾਰ ਹੀ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਰਹੇ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਸੀਗਾ ਉਹ ਇੱਥੇ ਨਜ਼ਰ ਨਹੀਂ ਆਇਆ ਜੇਕਰ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਇੱਥੇ ਹੁੰਦਾ ਤਾਂ ਸ਼ਾਇਦ ਚਾਈਨੀਜ਼ ਡੋਰ ਦੇ ਨਾਲ ਜੋ ਪਤੰਗਬਾਜ਼ੀ ਹੋ ਰਹੀ ਸੀ ਉਸ ਨੂੰ ਠਲ ਪੈ ਸਕੇ ਲੇਕਿਨ ਕਿਸੇ ਵੀ ਤਰਹਾਂ ਦਾ ਅਧਿਕਾਰੀ ਇਥੇ ਨਜ਼ਰ ਨਹੀਂ ਆਏ ਜਿਸ ਕਰਕੇ ਧੜਲੇ ਨਾਲ ਚਾਈਨੀਜ ਡੋਰ ਨਾ ਪਤੰਗਬਾਜ਼ੀ ਕਰਦੇ ਹੋਏ ਨੌਜਵਾਨ ਨਜ਼ਰ ਆਏ ਹੁਣ ਵੇਖਣਾ ਹੋਵੇਗਾ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਪੁੱਤ ਦੀ ਦਾਤ ਮੰਗਣ ਵਾਲੇ ਉਹਨਾਂ ਲੋਕਾਂ ਨੂੰ ਕਰੋ ਤੱਕ ਪਰਮਾਤਮਾ ਸਦ ਬੁੱਧੀ ਦਵੇਗਾ ਜਦੋਂ ਉਹ ਪੁਰਾਣੀ ਡੋਰ ਦੇ ਨਾਲ ਪਤੰਗਬਾਜ਼ੀ ਕਰ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡ ਪਾਣਗੇ।