ਸੜਕ ਹਾਦਸੇ 'ਚ ਮਰਨ ਵਾਲੇ ਹਰ ਵਿਅਕਤੀ ਦੇ ਪ੍ਰੀਵਾਰ ਨੂੰ ਸਰਕਾਰ 20 ਲੱਖ ਰੁਪੈ ਦਾ ਮੁਆਵਜ਼ਾ ਦੇਵੇ :-R.P.I.ਆਗੂ ਸੁਦੇਸ਼ ਕੁਮਾਰੀ ਮੰਗੋਤਰਾ
- ਪੀੜ੍ਹਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਕੀਤੀ ਜ਼ਾਹਰ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,2ਫਰਵਰੀ 2025 - ਬੀਤੇ ਦਿਨੀਂ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇਣ ਲਈ ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ) ਵੱਲੋਂ ਪੁਰਜ਼ੋਰ ਮੰਗ ਕੀਤੀ ਗਈ ਹੈ।
ਪ੍ਰੈੱਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ 'ਚ ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ)ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਇਸ ਦਿਲ-ਕੰਬਾਊ ਸੜਕ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੜਕ ਹਾਦਸੇ 'ਚ ਕੀਮਤੀ ਜਾਨਾਂ ਚਲੀਆਂ ਗਈਆਂ। ਉਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
R.P.I (ਅੰਬੇਡਕਰ)ਦੀ ਸੀਨੀਅਰ ਆਗੂ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਦਰਦਨਾਕ ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਮਤਾ, ਜ਼ਿਲ੍ਹਾ ਮੀਤ ਪ੍ਰਧਾਨ ਮੈਡਮ ਮਧੂ ਰਾਣੀ ਸ਼ਾਮਲ ਸਨ।