DGR ਫੈਮਿਲੀ ਦੀ ਪਹਾੜਾਂ ਦੀ ਸੈਰ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 30 ਅਪ੍ਰੈਲ 2025 - ਡਾਕਟਰ ਗੋਬਿੰਦ ਰਾਮ ਸੀਨੀਅਰ ਸਿਟਿਜੈਂਸ ਰੈਕਰੈਸ਼ਨਾਲ ਸੋਸਾਇਟੀ ਚੰਡੀਗੜ੍ਹ ਦੇ ਮੈਂਬਰਸ ਨੇ ਮਿਤੀ 26 /4 /2025 ਨੂੰ ਚੇਅਰਮੈਨ ਬਲਬੀਰ ਸਿੰਘ ਅਤੇ ਪ੍ਰਧਾਨ ਪਵਿੰਦਰ ਕੁਮਾਰ ਅਰੋੜਾ ਦੀ ਰਹਿਨੁਮਾਈ ਅਧੀਨ ਸੈਕਟਰ 33 B ਚੰਡੀਗੜ੍ਹ ਦੇ ਕਮਿਊਨਟੀ ਸੈਂਟਰ ਤੋਂ ਡਗਸ਼ਈ (ਹਿਮਾਚਲ ਪ੍ਰਦੇਸ਼) ਦੇ ਪਹਾੜਾਂ ਦਾ ਰੁੱਖ ਕੀਤਾ|
ਇਸ ਸੈਰ ਦਾ ਮੁੱਖ ਮਕਸਦ 60 ਸਾਲ ਦੀ ਉਮਰ ਤੋਂ ਬਾਅਦ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਸਿਹਤਮੰਦ ਰਹਿਣ ਲਈ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਨਾ ਸੀ।
ਫੈਮਿਲੀ ਦੀਆਂ 32 ਹੈਪੀ ਸੌਲਜ਼ ਨੇ ਉਪ ਪ੍ਰਧਾਨ ਅਤੇ ਟੂਰ ਇੰਚਾਰਜ ਗੁਰਪ੍ਰੀਤ ਕੌਰ ਅਤੇ DGR ਟੀਮ ਦੇ ਮੈਮਬਰਸ ਮੰਜੂ ਮੁਲਤਾਨੀ , ਕੁਲਜੀਤ ਕੌਰ, ਨੀਨਾ ਅਰੋੜਾ, ਵੀਨਾ ਖੰਨਾ , ਬੇਬੀ ਨਾਗਪਾਲ, ਪ੍ਰੇਮ ਕੌਰ , ਦਲੀਪ ਸਿੰਘ ਅਤੇ ਦਵਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਪਹਾੜਾਂ ਦੀ ਤਾਜੀ ਹਵਾ ਅਤੇ ਸੁੰਦਰਤਾ ਨੂੰ ਮਾਣਿਆ |
ਉੱਥੇ ਪੁਹੰਚ ਕੇ ਸਭ ਤੋਂ ਪਹਿਲਾਂ ਰਿਜ਼ੋਰਟ ਵਿੱਚ ਚਾਹ ਤੇ ਸਨੈਕਸ ਦਾ ਆਨੰਦ ਲਿਆ ਫੇਰ ਪੀਕੇ ਅਰੋੜਾ, ਬਲਬੀਰ ਸਿੰਘ, ਗੁਰਪ੍ਰੀਤ ਕੌਰ ਅਤੇ ਵੀਨਾ ਖੰਨਾ ਨੇ ਕੁਝ ਮਾਨਸਿਕ ਖੇਡਾਂ ਕਰਵਾਯੀਆਂ| ਬਹੁਤ ਸਾਰੇ ਮੈਮਬਰਸ ਨੇ ਇਨਾਮ ਜਿੱਤੇ ਫਿਰ ਮਿਊਜ਼ਿਕ ਦੇ ਨਾਲ ਨਾਚ ਕਰਕੇ ਸ਼ਰੀਰਕ ਤੌਰ ਤੇ ਵੀ ਚੁਸਤ ਦਰੁਸਤ ਹੋਏ |
ਉਸ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਸਵਾਦ ਲੈਂਦੇ ਹੋਏ ਆਸ ਪਾਸ ਦੇ ਸੁੰਦਰ ਨਜ਼ਾਰਿਆਂ ਨੂੰ ਮਾਣਿਆ| ਇਹ ਸਭ ਦੇਖ ਕੇ ਅੱਖਾਂ ਨੂੰ ਸਕੂਨ ਮਿਲਿਆ ਤੇ ਰੋਜ਼ ਦੀ ਜ਼ਿੰਦਗੀ ਦੀ ਭੱਜ ਦੌੜ ਤੋਂ ਨਿਜਾਤ ਪਾਈ|
ਸ਼ਾਮ ਨੂੰ ਜਟਉਲੀ ਮੰਦਿਰ ਦਾ ਰੁੱਖ ਕੀਤਾ | ਮੰਦਿਰ ਦੇ ਸੁੰਦਰ ਨਿਰਮਾਣ ਨੂੰ ਦੇਖ ਕੇ ਅਤੇ ਆਰਤੀ ਵਿੱਚ ਸ਼ਾਮਿਲ ਹੋ ਕੇ ਬਹੁਤ ਖੁਸ਼ੀ ਹੋਈ ਅਤੇ ਸੱਭ ਨੇ ਧਾਰਮਿਕ ਏਕਤਾ ਦਾ ਪ੍ਰਮਾਣ ਦਿੱਤਾ | ਵਾਪਸੀ ਤੇ ਪਰਵਾਣੁ ਕੋਲ ਇੱਕ ਢਾਬੇ ਤੇ ਚਾਹ ਪੀਤੀ, ਹਾਂ ਜੀ ! ਈਸ਼ਰ ਸਵੀਟਸ ਦੀਆਂ ਕੁਲਫੀਆਂ ਖਾਣੀਆਂ ਵੀ ਨਹੀਂ ਭੁੱਲੇ |
ਰਾਤ 10 ਵਜੇ 33 ਸੈਕਟਰ ਦੇ ਕਮਿਊਨਟੀ ਸੈਂਟਰ ਪੁਹੰਚੇ | ਸੱਭ ਨੇ ਮੰਨਿਆ ਕੇ ਇਹੋ ਜਿਹੇ ਟੂਰ ਲਗਾਉਣ ਨਾਲ ਸੋਚ ਸਕਰਾਤਮਕ ਹੁੰਦੀ ਹੈ ਅਤੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ | ਤੇ ਨਾਲ ਹੀ ਆਪਸੀ ਭਾਈਚਾਰੇ ਦਾ ਲੁਤਫ਼ ਲਿਆ ਜਾਂਦਾ ਹੈ |
ਪ੍ਰਧਾਨ ਪੀਕੇ ਅਰੋੜਾ ਨੇ ਸਾਰੀ DGR ਫੈਮਿਲੀ ਦਾ ਇੱਕ ਡਿਸਿਪਲਿਨ ਬਣਾਏ ਰੱਖਣ ਲਈ ਧੰਨਵਾਦ ਕੀਤਾ ਅਤੇ ਚੇਅਰਮੈਨ ਬਲਬੀਰ ਸਿੰਘ ਨੇ ਕਿਹਾ ਕੇ ਇਹੋ ਜਿਹੀ ਸੈਰ ਅੱਗੋਂ ਵੀ ਹੁੰਦੀ ਰਹੇਗੀ |
ਸਾਰੇ DGR ਫੈਮਿਲੀ ਮੈਮਬਰਸ ਨੇ ਇੱਕ ਦੂਜੇ ਨਾਲ ਫੇਰ ਮਿਲਣ ਦਾ ਵਾਅਦਾ ਕਰਕੇ ਇੱਕ ਦੂਜੇ ਤੋਂ ਵਿਦਾ ਲਈ | ਇਹ ਸੈਰ ਬਹੁਤ ਹੀ ਯਾਦਗਾਰੀ ਹੋ ਨਿਬੜੀ |