19-19 ਸਾਲ ਦੇ ਨੌਜਵਾਨ ਡੱਬ ਵਿੱਚ ਪਾਈ ਫਿਰਦੇ ਸੀ ਪਿਸਟਲ
ਪੁਲਿਸ ਨੇ ਕੀਤੇ ਗਿਰਫਤਾਰ ਇੱਕ ਨਿਕਲਿਆ ਇੰਜੀਨੀਅਰਿੰਗ ਦਾ ਵਿਦਿਆਰਥੀ
ਰੋਹਿਤ ਗੁਪਤਾ
ਗੁਰਦਾਸਪੁਰ , 19 ਮਾਰਚ 2025 :
ਸੂਬੇ ਦੀ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਨਿਤ ਦਿਨ ਲੁੱਟ ਖੋਹ ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਦੂਜੇ ਪਾਸੇ 19_ 19 ਸਾਲ ਦੇ ਨੌਜਵਾਨ ਰੱਬ ਵਿੱਚ ਪਿਸਤੋਲਾਂ ਪਾ ਕੇ ਘੁੰਮ ਰਹੇ ਹਨ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਸਪੈਸ਼ਲ ਸੈਲ ਦੇ ਅਧਿਕਾਰੀ ਗੁਰਵਿੰਦਰ ਸਿੰਘ ਸੰਗੜ ਦੇ ਸਹਿਯੋਗ ਨਾਲ ਦੋ ਐਸੇ ਹੀ ਨੌਜਵਾਨਾਂ ਨੂੰ ਦੋ ਪਿਸਤੋਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਡੱਬ ਵਿੱਚ ਪਸਤੋਲਾ ਪਾ ਕੇ ਘੁੰਮ ਰਹੇ ਸਨ।
ਦੋਹਾਂ ਦੀ ਉਮਰ 19 _19 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਦੀ ਪਹਿਚਾਨ ਹਰਕੀਰਤ ਸਿਘ ਵਾਸੀ ਫਿਸ਼ ਪਰਕ ਵਾਲੀ ਗਲੀ ਅਤੇ ਨਿਤਿਸ ਗਨਵਾਰੀਆ ਵਾਸੀ ਬੇਰੀਆਂ ਮੁਹੱਲਾ ਗੁਰਦਾਸਪੁਰ ਦੇ ਤੌਰ ਤੇ ਹੋਈ ਹੈ ਜਦਕਿ ਇਹਨਾਂ ਵਿੱਚੋਂ ਹਰਕੀਰਤ ਸਿੰਘ ਸ਼ਹਿਰ ਦੇ ਹੀ ਇੱਕ ਪ੍ਰਾਈਵੇਟ ਕਾਲਜ ਵਿੱਚ ਇੰਜੀਨੀਅਰਿੰਗ ਕਰ ਰਿਹਾ ਹੈ। ਹੁਣ ਪੁਲਿਸ ਇਹਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਖੁਲਾਸਾ ਹੋ ਸਕੇ ਕਿ ਇਹਨਾਂ ਵੱਲੋਂ ਪਿਸਤੋਲਾਂ ਕਿਸ ਮਕਸਦ ਨਾਲ ਲਈਆਂ ਗਈਆਂ ਹਨ ਅਤੇ ਕਿਤੇ ਇਹਨਾਂ ਵੱਲੋਂ ਕੋਈ ਵਾਰਦਾਤ ਤਾਂ ਨਹੀਂ ਕੀਤੀ ਗਈ।