ਸੈਲਰ ਮਾਲਕਾਂ ਨੂੰ ਫੂਡ ਸੇਫਟੀ ਐਕਟ ਅਤੇ ਹੋਰ ਨਿਯਮਾਂ ਬਾਰੇ ਜਾਣੂ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਾਰਚ 2025 - ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਵਿਖੇ ਰਾਈਸ ਸ਼ੈਲਰ ਮਾਲਕਾਂ ਦੀ ਮੀਟਿੰਗ ਅਤੇ ਕੈਂਪ ਅਸਿਸਟੇਂਟ ਕਮਿਸ਼ਨਰ ਫੂਡ ਡਾ. ਜੀ.ਐਸ ਪੰਨੂੰ ਦੀ ਅਗੁਵਾਈ ਹੇਠ ਹੌਈ। ਇਸ ਵਿਚ ਸ਼ੈਲਰ ਮਾਲਕਾਂ ਨੂੰ ਫੂਡ ਸੇਫਟੀ ਅੇਕਟ ਦੀਆਂ ਧਾਰਾਵਾਂ ਬਾਰੇ ਦੱਸਿਆ ਗਿਆ । ਅੇਕਟ ਅਧੀਨ ਰਿਟਰਨ ਭਰਨ ਲਈ ਕਿਹਾ ਗਿਆ ।
ਇਸ ਮੌਕੇ ਅਸਿਸਟੇੰਟ ਕਮਿਸ਼ਨਰ ਫੂਡ ਡਾ. ਜੀ.ਐਸ ਪੰਨੂੰ ਨੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਉਹ FSSAI ਦੇ 12 ਗੋਲਡਨ ਰੂਲ ਦੀ ਪਾਲਨਾ ਕਰਨ। ਸਮਾਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ। ਸਮੂਹ ਕਾਰੀਗਰਾਂ ਦਾ ਸਮੇਂ ਸਿਰ ਡਾਕਟਰੀ ਮੁਆਇਨਾ ਕਰਵਾਉਣ। ਚੰਗੀ ਕਵਾਲਿਟੀ ਦਾ ਹੀ ਸਮਾਨ ਵੇਚਿਆ ਜਾਵੇ। ਕਿਸੇ ਵੀ ਕਿਸਮ ਦੀ ਕੁਤਾਹੀ ਵਰਤਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਮੈਂਬਰਾਂ ਨੂੰ ਫੂਡ ਸੇਫਟੀ ਵਿਭਾਗ ਵੱਲੋ ਕੀਤੀ ਜਾਂਦੀ ਰਜਿਸਟ੍ਰੇਸ਼ਨ ਅਤੇ ਲਾਇਸੇੰਸ ਪ੍ਰਕ੍ਰਿਆ ਬਾਰੇ ਦੱਸਿਆ ।
ਇਸ ਮੌਕੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਹਰੂਵਾਲ ਨੇ ਕਿਹਾ ਕਿ ਸਮੂਹ ਸ਼ੈਲਰ ਮਾਲਕ ਫੂਡ ਸੇਫਟੀ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਨਾ ਕਰਣਗੇ। ਗ੍ਰਾਹਕਾਂ ਨੁੰ ਵਧੀਆ ਕਵਾਲਿਟੀ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਸਮਏ ਫੂਡ ਫੋਰਟੀਫਿਕੇਸ਼ਨ ਬਾਰੇ ਵਿਸਥਾਰ ਨਾਲ ਦਸਿਆ ਗਿਆ
ਇਸ ਮੌਕੇ ਫੂਡ ਸੇਫਟੀ ਅਫਸਰ ਸਿਮਰਨ ਕੌਰ, ਰਮਨ ਵਿਰਦੀ ਨੇ ਵੀ ਸੰਬੋਧਨ ਕੀਤਾ ।