ਸੂਬੇ ਦੇ ਈ ਟੀ ਟੀ ਅਧਿਆਪਕ ਕਰਨਗੇ ਡੀ ਪੀ ਆਈ ਦਫਤਰ ਦਾ ਘੇਰਾਓ
- ਸੂਬੇ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਖਰੇਵੇਂ ਨੂੰ ਦੂਰ
- ਕਰਵਾਉਣ ਤੇ ਜਾਇਜ਼ ਮੰਗਾਂ ਹਿੱਤ ਹੋਵੇਗਾ ਤਿੱਖਾ ਐਕਸ਼ਨ
- ਸਿੱਖਿਆ ਮੰਤਰੀ ਦੇ ਨਾਂ ਦਿੱਤਾ ਜਾਵੇਗਾ ਡੀ ਪੀ ਆਈ ਨੂੰ ਮੰਗ ਪੱਤਰ- ਰਛਪਾਲ ਸਿੰਘ ਵੜੈਚ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 12 ਮਾਰਚ 2025- ਸਿੱਖਿਆ ਵਿਭਾਗ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ। ਕੀ ਕੋਈ ਹੋਰ ਵਿਭਾਗ ਵੀ ਹੋਵੇਗਾ? ਜਿਸ ਵਿੱਚ ਇਕੋ ਦਿਨ,ਇੱਕੋ ਕਾਡਰ ਵਿੱਚ ਰੈਗੂਲਰ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਵੱਖ ਵੱਖ ਤਨਖਾਹ ਮਿਲਦੀ ਹੋਵੇ। ਪਰ ਸਿੱਖਿਆ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਸ ਵਿੱਚ ਇਕੋ ਦਿਨ ਜੁਲਾਈ 2006 ਵਿੱਚ ਭਰਤੀ ਈ.ਟੀ.ਟੀ. ਅਧਿਆਪਕਾਂ ਦੀ ਤਨਖਾਹ ਵਿੱਚ ਅਲੱਗ ਅਲੱਗ ਨਿਕਲ ਰਹੀ ਹੈ। ਇਹ ਫਰਕ ਹੁਣ ਨਹੀ ਸਗੋਂ ਲਗਭਗ ਚਾਰ ਸਾਲ ਤੋਂ ਚੱਲ ਰਿਹਾ ਹੈ। ਤਰਨਤਾਰਨ,ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਰੀਦਕੋਟ ਸਮੇਤ ਪੰਜਾਬ ਦੇ ਦਰਜਨ ਦੇ ਕਰੀਬ ਬਲਾਕ ਅਜਿਹੇ ਹਨ ਜਿਨ੍ਹਾ ਵਿੱਚ ਕੰਮ ਕਰਦੇ 2006 ਵਿੱਚ ਭਰਤੀ ਅਧਿਆਪਕ ਬਾਕੀ ਪੰਜਾਬ ਦੇ 2006 ਵਿੱਚ ਭਰਤੀ ਅਧਿਆਪਕਾਂ ਤੋਂ ਜਿਆਦਾ ਤਨਖਾਹ ਲੈ ਰਹੇ ਹਨ।
ਇਸ ਸਬੰਧੀ ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦੇ ਸੀਨੀਅਰ ਆਗੂ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਤਨਖਾਹਾਂ ਵਿੱਚ ਇਹ ਵਖਰੇਵਾਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਪਿਆ ਹੈ। ਉਹਨਾਂ ਦੱਸਿਆ ਕਿ ਇਸ ਵਖਰੇਵੇਂ ਨੂੰ ਸਹੀ ਕਰਵਾਉਣ ਸਮੇਤ ਮਾਸਟਰ ਕਾਡਰ ਪ੍ਰਮੋਸ਼ਨ ਲਈ ਸਟੇਸ਼ਨ ਚੁਆਇਸ ਦੁਬਾਰਾ ਕਰਾਉਣ, ਅਤੇ ਸਾਰੇ ਸਕੂਲ ਸ਼ੋਅ ਕੀਤੇ ਜਾਣ,ਏ ਸੀ ਪੀ ਉਪਰ ਲਾਈ ਰੋਕ ਹਟਾਉਣ,ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ ਸਮੇਤ ਬੰਦ ਸਾਰੇ ਭੱਤੇ ਬਹਾਲ ਕਰਵਾਉਣ,ਅਧਿਆਪਕਾਂ ਦੀ ਬੀ ਐ ਓ ਡਿਊਟੀ ਕਟਵਾਉਣ ,ਅਧਿਆਪਕਾਂ ਦੀ ਖਾਲੀ ਪੋਸਟਾਂ ਭਰਵਾਉਣ , ਸਾਬਕਾ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਖੁਦ ਮੁਖਤਿਆਰ ਅਦਾਰਿਆਂ ਦੀ ਤਰਜ ਤੇ ਲਾਗੂ ਕਰਨ ਆਦਿ ਅਹਿਮ ਮੰਗਾਂ ਨੂੰ ਲੈਣ ਕੇ ਆਉਣ ਵਾਲੇ ਦਿਨਾਂ ਵਿੱਚ ਡੀ ਪੀ ਆਈ ਦਫਤਰ ਰੋਸ ਮੁਜਾਹਰਾ ਕਰੇਗਾ।
ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਇਸ ਦੌਰਾਨ ਜਿੱਥੇ ਡੀ ਪੀ ਆਈ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਉਥੇ ਹੀ ਉਕਤ ਮੰਗਾਂ ਸਬੰਧੀ ਡੀ ਪੀ ਆਈ ਪ੍ਰਾਇਮਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਜੇਕਰ ਉਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨਾਲ ਈ.ਟੀ.ਟੀ.ਅਧਿਆਪਕ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਦਲਜੀਤ ਸਿੰਘ ਸੈਣੀ,ਸ਼ਿੰਦਰ ਸਿੰਘ ਜੱਬੋਵਾਲ,ਅਵਤਾਰ ਸਿੰਘ ਹੈਬਤਪੁਰ,ਅਮਨਦੀਪ ਸਿੰਘ ਬਿਧੀਪੁਰ, ਤੇਜਿੰਦਰ ਸਿੰਘ ਸੁਲਤਾਨਪੁਰ ਲੋਧੀ, ਯਾਦਵਿੰਦਰ ਸਿੰਘ ਪੰਡੋਰੀ,ਅਮਨਦੀਪ ਸਿੰਘ ਖਿੰਡਾ,ਰੇਸ਼ਮ ਸਿੰਘ ਬੂੜੇਵਾਲ, ਪਰਮਿੰਦਰ ਸਿੰਘ, ਕਰਮਜੀਤ ਗਿੱਲ, ਸੁਖਵਿੰਦਰ ਸਿੰਘ ਕਾਲੇਵਾਲ, ਲਕਸ਼ਦੀਪ ਸ਼ਰਮਾ,ਅਮਨਦੀਪ ਸਿੰਘ ਖਿੰਡਾ , ਯੋਗੇਸ਼ ਸ਼ੋਰੀ, ਸ਼ਿੰਦਰ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਹਾਜ਼ਰ ਸਨ।