ਸ਼ਿਵ ਸੈਨਾ ਆਗੂ ਨੇ ਗਊ ਮਾਸ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਕੀਤਾ ਦਾਅਵਾ
ਪੁਲਿਸ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼
,ਕਿਹਾ ਜੇਕਰ ਦਬਾਇਆ ਗਿਆ ਮਾਮਲਾ ਤਾਂ ਵੱਡੇ ਪੱਧਰ ਤੇ ਕਰਾਂਗੇ ਵਿਰੋਧ
ਰੋਹਿਤ ਗੁਪਤਾ
ਗੁਰਦਾਸਪੁਰ , 19 ਮਾਰਚ 2025 :
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਹਰਵਿੰਦਰ ਸੋਨੀ ਨੇ ਬੀਤੀ ਰਾਤ ਦੀਨਾ ਨਗਰ ਦੇ ਅਧੀਨ ਆਉਂਦੇ ਕਸਬਾ ਰਣਜੀਤ ਬਾਗ ਵਿੱਚ ਗਊ ਮਾਸ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸੋਨੀ ਪੁਲਿਸ ਪਾਰਟੀ ਅਤੇ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਅਤੇ ਮੌਕੇ ਦੀਆਂ ਵੀਡੀਓ ਵੀ ਜਾਰੀ ਕੀਤੀਆਂ। ਪਰ ਪੁਲਿਸ ਨੂੰ ਅਗੇਤੀ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਬਹੁਤ ਦੇਰੀ ਨਾਲ ਪਹੁੰਚੀ ਅਤੇ ਉਦੋਂ ਤੱਕ ਗਉ ਤਸਕਰ ਕਾਫੀ ਮਾਤਰਾ ਵਿੱਚ ਗਊ ਮਾਸ ਸਮੇਟ ਚੁੱਕੇ ਸਨ । ਫਿਰ ਵੀ ਮੌਕੇ ਤੇ ਤਾਜ਼ੀਆਂ ਵੱਡੀਆਂ ਗਈਆਂ ਗਊਆਂ ਦੇ ਕੁਝ ਸਿਰ ਅਤੇ 9 ਜਿੰਦਾ ਗਊਆਂ ਅਤੇ ਇੱਕ ਵੱਛਾ ਬਰਾਮਦ ਕੀਤਾ ਗਿਆ। ਸੋਨੀ ਨੇ ਇਹ ਵੀ ਦੋਸ਼ ਲਗਾਇਆ ਕਿ ਹੁਣ ਪੁਲਿਸ ਰਾਜਨੀਤਿਕ ਦਬਾਬ ਪੈਣ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਸੁਖਰਾਜ ਸਿੰਘ ਨੇ ਕਿਹਾ ਹੈ ਕਿ ਬਰਾਮਦ ਕੀਤੀਆਂ ਗਈਆਂ ਗਊਆਂ ਵਿੱਚੋਂ ਛੇ ਗਊਆਂ ਦੁੱਧ ਦੇਣ ਵਾਲੀਆਂ ਹਨ ਅਤੇ ਅਜਿਹੇ ਵੀ ਕੋਈ ਸਬੂਤ ਨਹੀਂ ਮਿਲੇ ਕਿ ਉਥੇ ਜਿੰਦਾ ਗਊਆਂ ਨੂੰ ਮਾਰਿਆ ਜਾਂਦਾ ਹੈ ਹਾਲਾਂਕਿ ਸੋਨੀ ਨੇ ਇੱਕ ਡਾਕਟਰ ਦੀ ਇਸ ਰਿਪੋਰਟ ਨੂੰ ਵੀ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਵਿੱਚ ਡਾਕਟਰ ਦਾ ਪੈਨਲ ਬਣਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸੋਨੀ ਵੱਲੋਂ ਇਸ ਦੀ ਸ਼ਿਕਾਇਤ ਡੀਜੀਪੀ ਪੰਜਾਬ ,ਗਊ ਰੱਖਿਆ ਕਮਿਸ਼ਨ ਅਤੇ ਆਦੀ ਸ਼ੰਕਰਾਚਾਰੇ ਤੱਕ ਕੀਤੀ ਗਈ ਹੈ ਤੇ ਮਾਮਲਾ ਦਬਾਉਣ ਦੀ ਸੂਰਤ ਵਿੱਚ ਵੱਡੇ ਪੱਧਰ ਤੇ ਵਿਰੋਧ ਜਤਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।