ਸਰਕਾਰੀ ਗਊਸ਼ਾਲਾ ਵਿੱਚ ਗਊ ਰੱਖਿਆ ਸਮਿਤੀ ਨੇ ਬਣਾਉਣਾ ਸ਼ੁਰੂ ਕੀਤਾ ਹਸਪਤਾਲ
ਰੋਹਿਤ ਗੁਪਤਾ
ਗੁਰਦਾਸਪੁਰ , 12 ਮਾਰਚ 2025 :
ਪੰਜਾਬ ਸਰਕਾਰ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਕਲਾਨੌਰ ਗੌਸ਼ਾਲਾ ਦੇ ਰਖ-ਰਖਾਅ ਦੀ ਸੇਵਾ ਗਊ ਰੱਖਿਆ ਸਮਿਤੀ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸੰਮਤੀ ਵੱਲੋਂ ਗੌਸ਼ਾਲਾ ਵਿੱਚ ਆ ਰਹੀਆਂ ਵੱਖ-ਵੱਖ ਸਮੱਸਿਆਂ ਨੂੰ ਸਮੇਂ-ਸਮੇਂ 'ਤੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸ ਵਿੱਚ ਇੱਕ ਸਮੱਸਿਆ ਗਊਆਂ ਹਸਪਤਾਲ ਦੀ ਆ ਰਹੀ ਸੀ। ਬਿਮਾਰ ਗਊ ਵੰਸ਼ ਦੀ ਪੀੜ ਨੂੰ ਦੇਖਦਿਆਂ, ਗਊ ਰੱਖਿਆ ਸਮਿਤੀ ਵਲੋਂ ਕਲਾਨੌਰ ਗੌਸ਼ਾਲਾ ਵਿੱਚ ਪੰਡੋਰੀ ਧਾਮ ਦੇ ਮਹੰਤ ਗੋਬਿੰਦ ਦਾਸ ਦੇ ਕਰ ਕੰਮਲਾਂ ਨਾਲ ਗੌ ਹਸਪਤਾਲ ਦੀ ਨੀਵ ਰੱਖਵਾਈ ਗਈ। ਹੈਲਪਿੰਗ ਹੈਂਡ ਸੋਸਾਇਟੀ ਦੇ ਪੰਜਾਬ ਪ੍ਰਧਾਨ ਐਡਵੋਕੇਟ ਧੀਰਜ ਸ਼ਰਮਾ ਵੱਲੋਂ ਵੀ ਗਊ ਰੱਖਿਆ ਸਮਿਤੀ ਦੇ ਅਹੁਦੇਦਾਰਾਂ ਨਾਲ ਗਊਸ਼ਾਲਾ ਦਾ ਦੌਰਾ ਕੀਤਾ।
ਇਸ ਮੌਕੇ ਧੀਰਜ ਸ਼ਰਮਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕਲਾਨੌਰ ਦੀ ਗੌਸ਼ਾਲਾ ਵਿੱਚ ਹਸਪਤਾਲ ਖੁੱਲਣ ਜਾ ਰਿਹਾ ਹੈ। ਹਸਪਤਾਲ ਦੇ ਖੁਲਣ ਨਾਲ ਬਿਮਾਰ ਰਹਿਣ ਵਾਲੀਆਂ ਗਾਵਾਂ ਦਾ ਇਲਾਜ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੰਸਥਾ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਗਊ ਮਾਤਾ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ। ਇਨ੍ਹਾ ਦੀ ਸੇਵਾ ਭਗਵਾਨ ਦੀ ਸੇਵਾ ਦੇ ਬਰਾਬਰ ਹੈ। ਇਸ ਲਈ ਸਾਰੀਆਂ ਸੰਸਥਾਵਾਂ ਨੂੰ ਵੀ ਗਾਵਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਰਮਨ ਸ਼ਰਮਾ, ਗਊ ਰੱਖਿਆ ਸੰਮਤੀ ਦੇ ਰਾਜ ਮੰਤਰੀ ਵਿਨੈ ਵਿਸ਼ਿਸ਼ਟ , ਰਾਜ ਗਊਸ਼ਾਲਾ ਸੰਪਰਕ ਮੁਖੀ ਰਾਜੀਵ ਠਾਕੁਰ, ਰਾਜ ਮਹਿਲਾ ਪ੍ਰਧਾਨ ਮਮਤਾ ਗੋਇਲ, ਗਊ ਰੱਖਿਆ ਕਮੇਟੀ ਦੇ ਮੁਖੀ ਸੰਜੀਵ ਗੁਪਤਾ, ਸ਼ਾਮ ਲਾਲ, ਮਹਿੰਦਰ ਮਹਿਰਾ, ਪਵਨ ਸੇਠ, ਅਨੀਸ਼ ਕਪੂਰ, ਪਾਰਸ ਗੁਪਤਾ ਆਦਿ ਹਾਜ਼ਰ ਸਨ।