← ਪਿਛੇ ਪਰਤੋ
ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਰਜਿ. ਦਾ ਸਲਾਨਾ ਸਮਾਗਮ 21 ਮਾਰਚ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 19 ਮਾਰਚ 2025: ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਰਜਿ ਦਾ ਸਲਾਨਾ ਸਮਾਗਮ 21 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ 21 ਮਾਰਚ ਨੂੰ ਟਰਾਂਸਪੋਰਟ ਨਗਰ ਰੋਪੜ ਵਿਖੇ ਸਵੇਰੇ 8 ਵਜੇ ਸੁਖਮਨੀ ਸਾਹਿਬ ਦੇ ਪਾਠ ਅਰੰਭ ਕਰਵਾਏ ਜਾਣਗੇ ਜਿਸ ਦਾ ਭੋਗ 10 ਪਵੇਗਾ ਉਪਰੰਤ ਸ਼ਬਦ ਕੀਰਤਨ ਹੋਵੇਗਾ। ਉਨ੍ਹਾਂ ਦੱਸਿਆ ਕਿ 11.30 ਤੋਂ 1.30 ਵਜੇ ਤੱਕ ਯੂਨੀਅਨ ਦੇ ਮੈਂਬਰ ਸਾਹਿਬਾਨ ਅੱਗੇ ਸਲਾਨਾ ਲੇਖਾਂ ਜੋਖਾ ਰੱਖਿਆ ਜਾਵੇਗਾ ਅਤੇ ਮੁਸ਼ਕਿਲਾਂ ਅਤੇ ਸੁਝਾਅ ਸੁਣੇ ਜਾਣਗੇ। ਉਨ੍ਹਾਂ ਸਾਰੇ ਮੈਂਬਰਾਂ ਤੇ ਦੁਕਾਨਦਾਰਾਂ ਅਪੀਲ ਕਰਦਿਆਂ ਕਿਹਾ ਉਹ ਅਪਣੀਆਂ ਦੁਕਾਨਾਂ ਬੰਦ ਕਰਕੇ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ । ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
Total Responses : 182