ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਵੱਖ-ਵੱਖ ਵੰਨਗੀਆਂ ਦੀਆਂ ਛੇ ਪੁਸਤਕਾਂ ਲੋਕ ਅਰਪਣ
- ਕੜਾਕੇ ਦੀ ਠੰਡ ਵਿੱਚ ਕਵੀਆਂ ਨੇ ਮਾਹੌਲ ਨਿੱਘਾ ਕੀਤਾ
ਬਰਨਾਲਾ, 19 ਜਨਵਰੀ 2025 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਰਾਮ ਸਿੰਘ ਬੀਹਲਾ ਦੇ ਨਾਵਲ ਧੀਆਂ ਬਾਝ ਹਨੇਰਾ ਸ੍ਰੀ ਓਮ ਪ੍ਰਕਾਸ਼ ਗਾਸੋ ਦੀ ਪੁਸਤਕ ਸਮਝਤੇ ਰਹਿਣਾ ਜੀਵਨ ਕੋ ਤੇਜਿੰਦਰ ਚੰਡਿਹੋਕ ਦੇ ਗਜ਼ਲ ਸੰਗ੍ਰਹਿ ਤਾਂਘ ਮੁਹੱਬਤ ਦੀ ਡਾ ਰਵੀ ਸ਼ੇਰਗਿੱਲ ਦੁਆਰਾ ਸੰਪਾਦਿਤ ਕਹਾਣੀਆਂ ਦੀ ਪੁਸਤਕ ਚੱਲ ਬਰਨਾਲੇ ਚੱਲੀਏ ਮਾਲਵਿੰਦਰ ਸ਼ਾਇਰ ਦੇ ਕਹਾਣੀ ਸੰਗ੍ਰਹਿ ਸਾਹਾਂ ਦਾ ਮੁੱਲ ਅਤੇ ਪ੍ਰੋਫੈਸਰ ਚਤਿੰਦਰ ਸਿੰਘ ਰੁਪਾਲ ਦੇ ਕਾਵਿ ਸੰਗ੍ਰਹਿ ਪੰਜ ਹਜ਼ਾਰ ਦਾ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜਿਸ ਤਰ੍ਹਾਂ ਵੱਖ ਵੱਖ ਰੰਗਾਂ ਦੇ ਫੁੱਲ ਫੁਲਵਾੜੀ ਵਿੱਚ ਰੰਗ ਬਖੇਰਦੇ ਹਨ ਇਸ ਤਰਾਂ ਮਾਲਵਾ ਸਾਹਿਤ ਸਭਾ ਦੇ ਵਿਹੜੇ ਲੋਕ ਅਰਪਣ ਹੋਈਆਂ ਵੱਖ ਵੱਖ ਵਨਗੀਆਂ ਦੀਆਂ ਪੁਸਤਕਾਂ ਆਪਣੇ ਰੰਗ ਬਿਖੇਰਦੀਆਂ ਗਿਆਨ ਦੀ ਮਹਿਕ ਨਾਲ ਆਲੇ ਦੁਆਲੇ ਨੂੰ ਸੁਗੰਧਿਤ ਕਰਦੀਆਂ ਹਨ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਰਨਾਲੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ ਇੱਕੋ ਦਿਨ ਲੋਕ ਅਰਪਣ ਹੋਈਆਂ ਛੇ ਪੁਸਤਕਾਂ ਇਸ ਗੱਲ ਨੂੰ ਪੱਕਾ ਕਰਦੀਆਂ ਹਨ । ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਬਰਨਾਲੇ ਦੀ ਜਰਖੇਜ ਧਰਤੀ ਤੋਂ ਲੋਕ ਅਰਪਣ ਹੋਈਆਂ ਪੁਸਤਕਾਂ ਲੋਕ ਹਿਤਾਂ ਦੀ ਗੱਲ ਕਰਦੀਆਂ ਯਥਾਰਥਵਾਦ ਦੇ ਨੇੜੇ ਹਨ ।
ਆਲੋਚਕ ਡਾ ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਕਿਸੇ ਵੀ ਪੁਸਤਕ ਵਿੱਚ ਸਾਨੂੰ ਇਹ ਨਹੀਂ ਵੇਖਣਾ ਚਾਹੀਦਾ ਕਿ ਇਸ ਵਿੱਚ ਕੀ ਕੁਝ ਹੋਰ ਸ਼ਾਮਿਲ ਕੀਤਾ ਜਾ ਸਕਦਾ ਸੀ ਸਗੋਂ ਇਸ ਗੱਲ ਉੱਤੇ ਜੋਰ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਪੁਸਤਕ ਵਿੱਚ ਜੋ ਹੈ ਉਸ ਉੱਪਰ ਹੀ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ ਕਹਾਣੀਕਾਰ ਪਵਨ ਪਰਿੰਦਾ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਹਾਕਮ ਸਿੰਘ ਰੂੜੇਕੇ ਨੇ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਰਘਵੀਰ ਸਿੰਘ ਗਿੱਲ ਕੱਟੂ ਮੇਜਰ ਸਿੰਘ ਗਿੱਲ ਮਨਦੀਪ ਕੁਮਾਰ ਰਾਮ ਸਰੂਪ ਸ਼ਰਮਾ ਪ੍ਰਿੰਸੀਪਲ ਕੌਰ ਸਿੰਘ ਧਨੌਲਾ ਸਿੰਦਰ ਧੌਲਾ ਰਾਜਿੰਦਰ ਸ਼ੌਂਕੀ ਪਾਲ ਸਿੰਘ ਲਹਿਰੀ ਅਜਾਇਬ ਸਿੰਘ ਬਿੱਟੂ ਚਰਨੀ ਬੇਦਿਲ ਦਲਬਾਰ ਸਿੰਘ ਧਨੌਲਾ ਗੁਰਤੇਜ ਸਿੰਘ ਮੱਖਣ ਚਰਨ ਸਿੰਘ ਡਾ ਚਰਨ ਸਿੰਘ ਝਲੂਰ ਰਜਨੀਸ਼ ਕੌਰ ਬਬਲੀ ਲਖਵਿੰਦਰ ਸਿੰਘ ਠੀਕਰੀਵਾਲ ਜਗਜੀਤ ਸਿੰਘ ਗੁਰਮ ਜਸਵਿੰਦਰ ਸਿੰਘ ਸਿੰਘ ਟੱਲੇਵਾਲ ਰਜਿੰਦਰ ਕੌਰ ਧਨੌਲਾ ਗੁਰਸਿਫਤ ਕੌਰ ਕੌਰ ਜਪਇੰਦਰ ਸਿੰਘ ਓਕਾਰ ਸਿੰਘ ਜਸਮੀਨ ਕੌਰ ਅਤੇ ਲਖਵੀਰ ਸਿੰਘ ਦੇਹੜ ਨੇ ਆਪਣੇ ਗੀਤ ਅਤੇ ਕਵਿਤਾਵਾਂ ਨਾਲ ਕੜਾਕੇ ਦੀ ਠੰਡ ਵਿੱਚ ਮਾਹੌਲ ਨੂੰ ਭਾਵਕ ਅਤੇ ਨਿੱਘਾ ਕਰ ਦਿੱਤਾ ।