ਮਾਤਾ ਕੁਸ਼ੱਲਿਆ ਦੇਵੀ ਦੀ ਬਰਸੀ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਖੂਨਦਾਨ ਕੈਂਪ ਲਾਇਆ
ਅਸ਼ੋਕ ਵਰਮਾ
ਮਾਨਸਾ, 30 ਅਪ੍ਰੈਲ 2025:ਮਾਤਾ ਕੁਸ਼ੱਲਿਆ ਦੇਵੀ ਦੀ ਬਰਸੀ ਮੌਕੇ ਵੱਖ ਵਖ ਸਿਆਸੀ, ਧਾਰਮਿਕ,ਸਮਾਜਿਕ ਅਤੇ ਜਨਤਕ ਜਥੇਬੰਦੀਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸ਼ਰਧਾਂਜਲੀ ਵਜੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਤਕਰੀਬਨ ਦੋ ਦਰਜਨ ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਸਮਾਗਮ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ, ਵਰਕਰ ਅਤੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਹਲਕਾ ਵਿਧਾਇਕ ਮਾਨਸਾ ਡਾ. ਵਿਜੇ ਕੁਮਾਰ ਸਿੰਗਲਾ ਨੇ ਸ਼ਰਧਾਂਜਲੀ ਭੇੱਟ ਕਰਦਿਆਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹੁੰਦੇ ਹਨ ਇਹਨਾਂ ਦੀ ਸੇਵਾ ਸੰਭਾਲ ਕਰਨਾ ਸਾਡਾ ਇਖਲਾਕੀ ਫਰਜ਼ ਹੈ। ਜਿਸ ਨੂੰ ਗੋਇਲ ਪਰਿਵਾਰ ਵੱਲੋਂ ਬਾਖੂਬੀ ਨਿਭਾਇਆ ਗਿਆ ਹੈ।
ਉਹਨਾਂ ਕਿਹਾ ਕਿ ਖੂਨ ਦਾਨ ਕੈਂਪ ਲਗਾਉਣ ਦੀ ਪਿਰਤ ਮਨੁੱਖਤਾ ਦੀ ਭਲਾਈ ਲਈ ਹੋਰ ਵੀ ਸਲਾਹੁਣਯੋਗ ਕਦਮ ਹੈ। ਜਿਸ ਲਈ ਇਹ ਪਰਿਵਾਰ ਵਧਾਈ ਦਾ ਹੱਕਦਾਰ ਹੈ।ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜੀਆ, ਸੀਪੀਆਈ ਐਮ ਐਲ ਰਾਜਵਿੰਦਰ ਰਾਣਾ, ਆਈ ਐਮ ਏ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਸੀਨੀਅਰ ਸਿਟੀਜਨ ਐਸੋਸੀਏਸਨ ਦੇ ਪ੍ਰਧਾਨ ਮਾਸਟਰ ਰੁਲਦੂ ਰਾਮ, ਸਕੱਤਰ ਮੋਤੀ ਲਾਲ , ਆਤਮਾ ਸਿੰਘ ਪਮਾਰ ਸੀਨੀਅਰ ਪੱਤਰਕਾਰ, ਅੱਗਰਵਾਲ ਸਭਾ ਦੇ ਅਸ਼ੋਕ ਗਰਗ ਨੇ ਸਾਂਝੇ ਤੌਰ 'ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਾਤਾ ਜੀ ਦਾ ਸਮੁੱਚਾ ਜੀਵਨ ਸਘੰਰਸ਼ਮਈ ਰਿਹਾ ਹੈ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ, ਜ਼ਿਲ੍ਹਾ ਪ੍ਰਧਾਨ ਸੱਤ ਪਾਲ ਰਿਸ਼ੀ, ਚੇਅਰਮੈਨ ਰਘਬੀਰ ਸ਼ਰਮਾ, ਸਕੱਤਰ ਸਿਮਰਜੀਤ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਅਤੇ ਅਸ਼ੋਕ ਗਾਮੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਵੀ ਮਾਤਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਪਰਿਵਾਰ ਦੀ ਦੇਣ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਅਤੇ ਸਾਡੇ ਕਿੱਤੇ ਦੀ ਰਾਖੀ ਲਈ ਜੱਥੇਬੰਦੀ ਦੀ ਅਗਵਾਈ ਕਰ ਰਹੇ ਉਹਨਾਂ ਦੇ ਵੱਡੇ ਸਪੁੱਤਰ ਵੈਦ ਧੰਨਾ ਮੱਲ ਗੋਇਲ ਨਾਲ ਡਟ ਕੇ ਖੜੇ ਹਾਂ ਜੋ ਮਿਹਨਤ ਮੁਸ਼ੱਕਤ ਅਤੇ ਨਿੱਜਤਾ ਤੋਂ ਉਪਰ ਉਠ ਲੋਕਪੱਖੀ ਸੰਘਰਸ਼ਾਂ ਵਿੱਚ ਨਿੱਡਰ ਹੋ ਕੇ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ।
ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ , ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜ਼ਰ ਸਿੰਘ ਦੂਲੋਵਾਲ, ਸੰਵਿਧਾਨ ਬਚਾਉ ਮੰਚ ਦੇ ਐਡਵੋਕੇਟ ਗੁਰਲਾਭ ਮਾਹਲ , ਸੰਘਰਸ਼ੀ ਯੋਧੇ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਮੀਹਾਂ, ਹਰਪ੍ਰੀਤ ਸਿੰਘ, ਡਾ. ਕੁਲਦੀਪ ਚੌਹਾਨ , ਸੰਜੀਵ ਕੁਮਾਰ ਪਿੰਕਾ, ਤਰਸੇਮ ਜੋਗਾ, ਗੁਰਪ੍ਰੀਤ ਭੱਮੇ, ਡਿੰਪਲ ਫਰਮਾਹੀ, ਸੁਨੀਲ ਗੋਇਲ, ਮੁਨੀਸ਼ ਗੋਇਲ, ਨਰੇਸ਼ ਬਿਰਲਾ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਅਤੇ ਜਿਲ੍ਹਾ ਆਗੂਆਂ ਨੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਖੂਨ ਦਾਨ ਵੀ ਕੀਤਾ। ਸਮਾਗਮ ਦੇ ਅਖੀਰ 'ਚ ਮਾਤਾ ਜੀ ਦੇ ਵੱਡੇ ਸਪੁੱਤਰ ਧੰਨਾ ਮੱਲ ਗੋਇਲ , ਵਲੈਤੀ ਰਾਮ, ਅਸ਼ੋਕ ਕੁਮਾਰ ਨੇ ਸਮੂਹ ਹਾਜ਼ਰੀਨ ਸੰਸਥਾਵਾਂ, ਖੂਨਦਾਨਦਾਨੀਆਂ, ਸਿਵਲ ਹਸਪਤਾਲ ਦੀ ਸਮੁੱਚੀ ਟੀਮ ਅਤੇ ਸਹਿਯੋਗੀ ਸੱਜਣਾਂ ਦਾ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ।