ਮਰੀਜਾਂ ਦੇ ਡਾਇਗਨੋਸਟਿਕ ਟੈਸਟਾਂ ਅਤੇ ਜਾਂਚ ਸੰਬੰਧੀ ਟੇ੍ਨਿੰਗ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ 14 ਅਗਸਤ
ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜਿਲੇ ਦੇ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਕਲੀਨੀਕਲ ਅਸਿਸਟੈਂਟ ਦੀ ਡਾਇਗਨੋਸਟਿਕ ਟੈਸਟਾਂ ਅਤੇ ਮਰੀਜਾਂ ਦੀ ਜਾਂਚ ਸੰਬੰਧੀ ਇੱਕ ਦਿਨਾਂ ਟ੍ਰੇਨਿੰਗ ਕਰਵਾਈ ਗਈ।
ਇਸ ਮੌਕੇ ਜਿਲਾ ਸਿਹਤ ਅਫਸਰ ਡਾਕਟਰ ਅੰਕੁਰ ਕੌਸ਼ਲ ਅਤੇc ਪਥੋਲੋਜਿਸਟ ਡਾਕਟਰ ਰਾਧਿਕਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਨਾਲ ਇਲਾਜ ਆਸਾਨ ਹੋ ਜਾਂਦਾ ਹੈ।ਪੰਜਾਬ ਸਰਕਾਰ ਵੱਲੋ ਸਮੂਹ ਆਮ ਆਦਮੀ ਕਲੀਨਿਕ ਵਿਖੇ ਮਰੀਜਾਂ ਦੇ ਮੁਫਤ ਟੈਸਟਾਂ ਦੀ ਸੁਵਿਧਾ ਦਿੱਤੀ ਗਈ ਹੈ। ਮਰੀਜਾਂ ਦੀ ਜਾਂਚ ਬਿਹਤਰ ਢੰਗ ਨਾਲ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਸਮੂਹ ਆਮ ਆਦਮੀ ਕਲੀਨਿਕ ਵਿਖੇ ਮਰੀਜਾਂ ਦੇ ਮੁਫਤ ਅਲਟਰਾਸਾਊਂਡ ਸਕੈਨ ਦੀ ਸੁਵਿਧਾ ਜਾਰੀ ਹੈ। ਮਰੀਜਾਂ ਨੂੰ ਇਸ ਸੁਵਿਧਾ ਦਾ ਬਹੁਤ ਲਾਭ ਮਿਲ ਰਿਹਾ ਹੈ। ਮਰੀਜ਼ ਨੂੰ ਦਰਜ ਕਰਕੇ ਸਬੰਧਤ ਅਲਟਰਾਸਾਊਂਡ ਸਕੈਨ ਸੈਂਟਰ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਉਸ ਦਾ ਮੁਫਤ ਸਕੈਨ ਹੁੰਦਾ ਹੈ।ਸਾਰਾ ਖ਼ਰਚ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਸਮੂਹ ਮਰੀਜਾਂ ਦੀ ਆਭਾ ਆਈ ਡੀ ਬਣਾਈ ਜਾਵੇ।