ਭਾਜਪਾ ਆਗੂ ਪਰਮਪਾਲ ਕੌਰ ਸਿੱਧੂ ਦੇ ਮੀਡੀਆ ਇੰਚਾਰਜ਼ ਨੂੰ ਸਦਮਾ, ਚਾਚਾ ਦਾ ਦੇਹਾਂਤ
ਅਸ਼ੋਕ ਵਰਮਾ
ਬਠਿੰਡਾ, 18 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰੈਸ ਸਕੱਤਰ ਅਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਤੋਂ ਇਲਾਵਾ ਭਾਜਪਾ ਆਗੂ ਪਰਮਪਾਲ ਕੌਰ ਸਿੱਧੂ ਦੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੂੰ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਚਾਚਾ ਸ਼ਾਮ ਮੁਰਾਰੀ ਸ਼ਰਮਾ (ਮਲੂਕਾ ) ਪੁੱਤਰ ਪੰਡਿਤ ਬਿਹਾਰੀ ਲਾਲ ਸ਼ਾਸ਼ਤਰੀ ਅਚਾਨਕ ਅਕਾਲ ਚਲਾਣਾ ਕਰ ਗਏ। ਸ਼ਾਮ ਮੁਰਾਰੀ 75 ਵਰ੍ਹਿਆਂ ਦੇ ਸਨ।
ਸ਼ਾਮ ਮੁਰਾਰੀ ਦੀ ਮੌਤ ਤੇ ਡੇਰਾ ਸ੍ਰੀ ਰਾਮ ਟਿੱਲਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਸੇਵਾ ਮੁਕਤ ਸੈਸ਼ਨ ਜੱਜ ਪਰਮਜੀਤ ਸਿੰਘ ਅੱਤਰੀ, ਮੁੱਖ ਸਲਾਹਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਰਤਇੰਦਰ ਸਿੰਘ ਚਾਹਲ, ਸੇਵਾ ਮੁਕਤ ਆਈ ਜੀ ਹਰਪ੍ਰੀਤ ਕੌਰ ਢਿੱਲੋਂ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਆਈ ਏ ਐਸ ਪਰਮਪਾਲ ਕੌਰ ਸਿੱਧੂ, ਸੁਰਜੀਤ ਕੌਰ ਮਲੂਕਾ ਹਲਕਾ, ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਰਿੰਦਰ ਸਿੰਘ ਹਿੰਦਾ ਮਹਿਰਾਜ ,ਇਕਬਾਲ ਸਿੰਘ ਬੱਬਲੀ ਢਿਲੋਂ, ਭਾਜਪਾ ਆਗੂ ਦਿਆਲ ਸਿੰਘ ਸੋਢੀ ,ਸਰੂਪ ਚੰਦ ਸਿੰਗਲਾ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਸਤਨਾਮ ਸਿੰਘ ਭਾਈਰੂਪਾ , ਐਡਵੋਕੇਟ ਅਸ਼ੋਕ ਭਾਰਤੀ , ਐਸ ਜੀ ਪੀ ਸੀ ਮੈਂਬਰ ਫੁੱਮਣ ਸਿੰਘ ਭਗਤਾ ,ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ,ਸਾਬਕਾ ਪ੍ਰਧਾਨ ਰਕੇਸ਼ ਗੋਇਲ, ਕੌਂਸਲਰ ਜਗਮੋਹਨ ਲਾਲ ਭਗਤਾ ,ਮਨਜੀਤ ਸਿੰਘ ਧੁੰਨਾ ਅਤੇ ਪ੍ਰੈਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਆਦਿ ਆਗੂਆਂ ਨੇਸਮੂਹ ਸ਼ਰਮਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ