ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਆਰੰਭੀ ਗਈ ਭਰਤੀ ਮੁਹਿੰਮ ਤਹਿਤ ਰੂਪਨਗਰ ਦੇ ਕਸਬਾ ਘਨੌਲੀ ਵਿੱਖੇ
- ਸ੍ਰੀ ਅਕਾਲ ਤਖ਼ਤ ਮਹਾਨ,ਸਿੱਖ ਪੰਥ ਦੀ ਸ਼ਾਨ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆਗੂ, ਵਰਕਰ, ਪੰਥ ਪ੍ਰਸਤ ਅਤੇ ਪੰਜਾਬ ਹਿਤੈਸ਼ੀ ਲੋਕ ਇਸ ਭਰਤੀ ਦਾ ਹਿਸਾ ਬਣਨ : ਗੁਰਿੰਦਰ ਸਿੰਘ ਗੋਗੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 19 ਮਾਰਚ 2025: ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਠਾਠਾਂ ਮਾਰਦੇ ਇਕੱਠ ਦੌਰਾਨ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਲਈ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਸੇ ਲੜੀ ਤਹਿਤ ਅੱਜ ਕਸਬਾ ਘਨੌਲੀ ਵਿੱਖੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਪੰਥ ਹਿਤੈਸ਼ੀ ਸੰਗਤਾਂ ਦੀ ਹਾਜਰੀ ਚ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਦੇ ਜੈਕਾਰਿਆਂ ਹੇਠ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਘਨੌਲੀ ਵਿੱਖੇ ਭਰਤੀ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਸਭ ਤੋਂ ਪਹਿਲਾ ਮੈਬਰਸਿੱਪ ਲਈ ਉਪਰੰਤ 90 ਸਾਲਾ ਬਜੁਰਗ ਕੁਲਦੀਪ ਸਿੰਘ ਸੂਬੇਦਾਰ ਨੇ ਮੈਬਰਸਿੱਪ ਭਰਤੀ ਲਈ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਇਸ ਭਰਤੀ ਕਮੇਟੀ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭੀ ਗਈ ਹੈ ਉਸਦੀ ਮੈਬਰਸਿੱਪ ਲੈਣ ਲਈ ਸੰਗਤਾਂ ਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਆਪ ਮੁਹਾਰੇ ਭਰਤੀ ਚ ਸ਼ਮੂਲੀਅਤ ਕਰਨ ਲਈ ਸੁਨੇਹੇ ਦੇ ਰਹੇ ਹਨ। ਉਹਨਾ ਕਿਹਾ ਕਿ ਅੱਜ ਘਨੌਲੀ ਚ ਭਰਤੀ ਦੀ ਸ਼ੁਰੂਆਤ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਚ ਵੱਡੇ ਪੱਧਰ ਤੇ ਰੋਪੜ ਜਿਲੇ ਚ ਭਰਤੀ ਕੀਤੀ ਜਾਵੇਗੀ।
ਇਸ ਮੌਕੇ ਹਾਜਰ ਸੰਗਤਾਂ ਨੇ ਵੀ ਭਰਤੀ ਸੰਬੰਧੀ ਉਤਸ਼ਾਹ ਵਿਖਾਉਂਦੇ ਹੋਏ ਕਿਹਾ ਕਿ ਅਸੀ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਕਾਲ ਤਖਤ ਸਾਹਿਬ ਸਰਵਉੱਚ ਹੈ ਉਸਦੇ ਅਧੀਨ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਸਕਦਾ ਹੈ ਤੇ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਕਰ ਸਕਦਾ ਹੈ।
ਇਸ ਮੌਕੇ ਗੁਰਮੁੱਖ ਸਿੰਘ ਚੈਅਰਮੈਨ ਧਰਮ ਪ੍ਰਚਾਰ ਵੈਲਫੇਅਰ ਸੁਸਾਇਟੀ ਘਨੌਲੀ , ਪ੍ਰਦੀਪ ਸਿੰਘ ਪ੍ਰਧਾਨ ਧਰਮ ਪ੍ਰਚਾਰ ਵੈਲਫੇਅਰ ਸੁਸਾਇਟੀ ਘਨੌਲੀ, ਰਜਿੰਦਰ ਸਿੰਘ ਗੋਗਾ ਖਜਾਨਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ, ਭਗਤ ਸਿੰਘ ਮੀਤ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ, ਗੁਰਮੇਲ ਸਿੰਘ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ, ਸੁਰਿੰਦਰ ਸਿੰਘ ਛਿੰਦਾ ਸਾਬਕਾ ਮੈਂਬਰ ਪੰਚਾਇਤ, ਬਲਜੀਤ ਸਿੰਘ ਸੈਕਟਰੀ ਸਮੇਤ ਸੰਗਤਾਂ ਹਾਜ਼ਰ ਸਨ।