ਪੰਜਾਬ ਪੁਲਿਸ ਜਲੰਧਰ ਨੇ ਮਾਲੇਰਕੋਟਲਾ ਫੁਟਬਾਲ ਕਲੱਬ ਨੂੰ 2-1 ਨਾਲ ਹਰਾਇਆ
ਖੇਡਾਂ ਦਾ ਮਕਸਦ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਉਣ ਪ੍ਰਤੀ ਪ੍ਰੇਰਿਤ ਕਰਨਾ ਤੇ ਸਮਾਜ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣਾ - ਐੱਸ.ਐੱਸ.ਪੀ. ਗਗਨ ਅਜੀਤ ਸਿੰਘ -
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 19 ਜਨਵਰੀ 2025 :- ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀ ਰਹਿਨੁਮਾਈ ਹੇਠ ਚੱਲ ਰਹੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਗਗਨ ਅਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਲਾਕਾ ਕਿਲ੍ਹਾ ਰਹਿਮਤਗੜ੍ਹ ਦੇ ਮਿੰਨੀ ਫੁੱਟਬਾਲ ਸਟੇਡੀਅਮ ਵਿਖੇ ਅਲ-ਕੌਸਰ ਫੁੱਟਬਾਲ ਕਲੱਬ ਕਿਲ੍ਹਾ ਰਹਿਮਤਗੜ੍ਹ ਦੇ ਸਹਿਯੋਗ ਨਾਲ ਇੱਕ ਫੁੱਟਬਾਲ ਮੈਚ ਮਾਲੇਰਕੋਟਲਾ ਫੁਟਬਾਲ ਕਲੱਬ ਅਤੇ ਪੰਜਾਬ ਪੁਲਿਸ ਜਲੰਧਰ ਦਰਮਿਆਨ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਪੁਲਿਸ ਜਲੰਧਰ ਨੇ ਮਾਲੇਰਕੋਟਲਾ ਫੁਟਬਾਲ ਕਲੱਬ ਨੂੰ 2-1 ਨਾਲ ਹਰਾ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ।
ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਮਿੰਨੀ ਫੁੱਟਬਾਲ ਸਟੇਡੀਅਮ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਉਣ ਪ੍ਰਤੀ ਪ੍ਰੇਰਿਤ ਕਰਨਾ ਤੇ ਸਮਾਜ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਉਣਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਰਾਹੀਂ ਨੌਜਵਾਨਾਂ ਵਿਚ ਸਕਾਰਾਤਮਿਕ ਸੋਚ ਪੈਦਾ ਕਰਨਾ ਤੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਇਸ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਸਵਨਜੀਤ ਕੌਰ ਐੱਸ.ਪੀ.ਐੱਚ, ਕੁਲਦੀਪ ਸਿੰਘ ਡੀ.ਐੱਸ.ਪੀ. ਮਾਨਵਜੀਤ ਸਿੰਘ ਸਿੱਧੂ ਡੀ.ਐੱਸ.ਪੀ.ਰਣਜੀਤ ਸਿੰਘ ਬੈਂਸ ਡੀ.ਐਸ.ਪੀ., ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ, ਇੰਸਪੈਕਟਰ ਸਿਕੰਦਰ ਸਿੰਘ ਚੀਮਾ, ਅਲ-ਕੋਸੁਰ ਅਕੈਡਮੀ ਦੇ ਪ੍ਰਧਾਨ ਮੁਹੰਮਦ ਨਜ਼ੀਰ, ਮੀਤ ਪ੍ਰਧਾਨ ਮੁਹੰਮਦ ਸ਼ਰੀਫ ਫੌਜੀ, ਜਨਰਲ ਸਕੱਤਰ ਮੁਹੰਮਦ ਅਸ਼ਰਫ ਕੁਰੈਸ਼ੀ, ਪ੍ਰਚਾਰ ਸਕੱਤਰ ਸ਼ਮੀਮਅਹਿਮਦ,ਕੈਸ਼ੀਅਰ ਸ਼ਮਸ਼ਾਦ ਸਾਦਾ ਅਤੇ ਕੋਚ ਮੁਹੰਮਦ ਅਕਰਮ ਮੌਲਵੀ ਆਦਿ ਮੌਜੂਦ ਸਨ।