ਪ੍ਰਿਤਪਾਲ ਬਡਲਾ ਨੇ ਭੂਪੇਸ਼ ਬਘੇਲ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ 18 ਮਾਰਚ 2025 - ਹਲਕਾ ਅਮਰਗੜ੍ਵ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਪ੍ਰਿਤਪਾਲ ਕੋਰ ਬਡਲਾ (ਡੈਲੀਗੇਟ ਪੀਪੀਸੀਸੀ)ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ (ਸਾਬਕਾ ਮੁੱਖ ਮੰਤਰੀ ਛੱਤੀਸਗੜ) ਨਾਲ ਮੁਲਾਕਾਤ ਕੀਤੀ।
ਬੀਬੀ ਬਡਲਾ ਨੇ ਨਵੇਂ ਇੰਚਾਰਜ ਦਾ ਪੰਜਾਬ ਇੰਚਾਰਜ ਬਣਨ ਤੇ ਜਿੱਥੇ ਸਵਾਗਤ ਕੀਤਾ ਉੱਥੇ ਹੀ ਹਲਕਾ ਅਮਰਗੜ੍ਵ ਦੀ ਸਿਆਸੀ ਸਥਿਤੀ ਤੋਂ ਬਘੇਲ ਨੂੰ ਜਾਣੂ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬੀਬੀ ਬਡਲਾ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਜਿੱਥੇ ਭੂਪੇਸ਼ ਬਘੇਲ ਦੇ ਲੰਬੇ ਸਿਆਸੀ ਤਜਰਬੇ ਦਾ ਫਾਇਦਾ ਮਿਲੇਗਾ ਉੱਥੇ ਹੀ ਕਾਂਗਰਸ ਪਾਰਟੀ ਪੂਰੀ ਤਰਾਂ ਇੱਕਮੁੱਠ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢੇਗੀ।