ਨਗਰ ਕੌਂਸਲ ਤਲਵੰਡੀ ਸਾਬੋ ਦੀ ਚੋਣ ਦੌਰਾਨ ਚੱਲਿਆ ਆਮ ਆਦਮੀ ਪਾਰਟੀ ਦਾ ਝਾੜੂ
ਅਸ਼ੋਕ ਵਰਮਾ
ਤਲਵੰਡੀ ਸਾਬੋ 22 ਦਸੰਬਰ2024: ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਇਸਤਰੀ ਵਿੰਗ ਦੀ ਸੂਬਾ ਆਗੂ ਪ੍ਰੋਫੈਸਰ ਬਲਜਿੰਦਰ ਕੌਰ ਦੇ ਹਲਕੇ ਤਲਵੰਡੀ ਸਾਬੋ ਵਿੱਚ ਆਮ ਆਦਮੀ ਪਾਰਟੀ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਪਣਾ ਕਬਜ਼ਾ ਕਰਨ ਵਿੱਚ ਸਫਲ ਰਹੀ ਹੈ। ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਚੋਣਾਂ ਦੌਰਾਨ ਨਿੱਕੀ ਮੋਟੀ ਤਕਰਾਰਬਾਜ਼ੀ ਨੂੰ ਛੱਡ ਕੇ ਜਿਆਦਾਤਰ ਚੋਣ ਅਮਲ ਪੁਰ ਅਮਨ ਹੀ ਰਿਹਾ।ਤਲਵੰਡੀ ਸਾਬੋ ਦੇ 10 ਵਾਰਡਾਂ ਤੇ ਹੋਈਆਂ ਚੋਣਾਂ ਵਿੱਚੋਂ 4 ਵਾਰਡਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ ਜਦੋਂ ਕਿ ਤਿੰਨ ਵਾਰਡਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਇੱਕ ਵਾਰਡ ਵਿੱਚ ਅਕਾਲੀ ਦਲ ਚੋਣ ਜਿੱਤਿਆ ਹੈ। ਤਿੰਨ ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤਣ ਚ ਸਫਲਤਾ ਹਾਸਿਲ ਕੀਤੀ ਹੈ ਜਿਨਾਂ ਬਾਰੇ ਚਰਚਾ ਹੈ ਕਿ ਉਹਨਾਂ ਦੀ ਮੈਂ ਤਾਂ ਅੰਦਰੂਨੀ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸੀ।
ਚੋਣ ਨਤੀਜਿਆ ਅਨੁਸਾਰ ਵਾਰਡ ਨੰਬਰ 1 ਚੋਂ ਆਪ ਦੀ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਜੇਤੂ , 2 'ਚੋਂ ਦਵਿੰਦਰ ਸਿੰਘ ਕਾਂਗਰਸ ਪਾਰਟੀ,3 ਚੋਂ ਆਪ ਦੀ ਮਨਜੀਤ ਕੌਰ ਪਤਨੀ ਨਛੱਤਰ ਸਿੰਘ 4 'ਚੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਕੀਪਾ, 7 'ਚੋ ਆਪ ਦੀ ਕੁਲਵੀਰ ਕੌਰ, 8 'ਚੋਂ ਅਕਾਲੀ ਦਲ ਦਾ ਰਵੀ ਕੁਮਾਰ ਕੋਕੀ, 11 'ਚੋਂ ਭਰਪੂਰ ਸਿੰਘ ਅਜ਼ਾਦ ਕਾਂਗਰਸ ਦੀ ਮੱਦਦ ਨਾਲ ਜਿੱਤਿਆ,12 'ਚੋਂ ਬ੍ਰਹਮਦੇਵ ਆਪ ਪਾਰਟੀ ਤੋਂ, 13 'ਚੋਂ ਸਵਿੰਦਰ ਕੌਰ ਚੱਠਾ ਆਜ਼ਾਦ ਕਾਂਗਰਸ ਦੀ ਹਮਾਇਤ ਨਾਲ ਜੇਤੂ,14 'ਚੋਂ ਸਿਮਰਤ ਕੌਰ ਚੱਠਾ ਕਾਂਗਰਸ ਦੀ ਉਮੀਦਵਾਰ ਜੇਤੂ ਰਹੀ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੇ ਕੁੱਲ 15 ਵਾਰਡ ਸਨ ਜਿਨਾਂ ਵਿੱਚੋਂ ਪੰਜ ਵਾਰਡ ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲੇ ਤੋਂ ਜਿੱਤ ਚੁੱਕੇ ਹਨ ਤੇ ਹੁਣ ਤਲਵੰਡੀ ਸਾਬੋ ਦੀ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਨੇ 9 ਕੌਂਸਲਰ ਜਿਤਾ ਕੇ ਕਬਜ਼ਾ ਕਰ ਲਿਆ ਹੈ।