← ਪਿਛੇ ਪਰਤੋ
ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਗੱਭਰੂ ਦੀ ਗਈ ਜਾਨ ਬਲਜੀਤ ਸਿੰਘ ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਹਰੀਕੇ ਵਿਖੇ ਦੋ ਮੋਟਰਸਾਈਕਲ ਸਵਾਰ ਜੋ ਕੇ ਆਮੋ-ਸਾਹਮਣੇ ਤੋ ਆ ਰਹੇ ਸਨ ਅਚਾਨਕ ਸਾਹਮਣੇ ਮੋਟਰਸਾਈਕਲ ਦੇ ਅੱਗੇ ਕੁੱਤਾ ਆ ਜਾਣ ਕਾਰਨ ਸਪਲੈਂਡਰ ਮੋਟਰਸਾਈਕਲ ਬੁਲੇਟ ਵਿੱਚ ਜਾ ਵੱਜਾ । ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਰਾਜਨਪ੍ਰੀਤ ਸਿੰਘ (17) ਵਾਸੀ ਮਰਹਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਲਵਜੀਤ ਸਿੰਘ ਗੰਡੀਵਿੰਡ ਅਤੇ ਅੰਮ੍ਰਿਤਪਾਲ ਸਿੰਘ ਜੋਣੇਕੇ ਗੰਭੀਰ ਰੂਪ ਵਿੱਚ ਜਖਮੀ ਹਨ ਜਿਨਾਂ ਨੂੰ ਰਾਹਗੀਰਾਂ ਵੱਲੋਂ ਹਸਪਤਾਲ ਲੈ ਜਾਇਆ ਗਿਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵਾਲਾ ਦੋ ਮੋਟਰਸਾਇਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Total Responses : 1726