ਜੂਨੀਅਰ ਡਵੀਜ਼ਨ ਤੇ ਜੂਨੀਅਰ ਵਿੰਗ ਐਨਸੀਸੀ ਕੈਡਿਟਾਂ ਦਾ 'ਏ' ਸਰਟੀਫਿਕੇਟ ਇਮਤਿਹਾਨ ਲਿਆ ਗਿਆ
ਰੂਪਨਗਰ, 19 ਜਨਵਰੀ 2025: ਐਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ ਵਿਖੇ 23 ਪੰਜਾਬ ਬਟਾਲੀਅਨ ਦੇ ਪ੍ਰਬੰਧਕੀ ਅਫਸਰ ਕਰਨਲ ਰਾਜੇਸ਼ ਕੁਮਾਰ ਚੌਧਰੀ ਦੀ ਕਮਾਂਡ ਹੇਠ ਜੂਨੀਅਰ ਡਵੀਜ਼ਨ ਅਤੇ ਜੂਨੀਅਰ ਵਿੰਗ ਐਨਸੀਸੀ ਕੈਡਿਟਾਂ ਦਾ 'ਏ' ਸਰਟੀਫਿਕੇਟ ਇਮਤਿਹਾਨ ਲਿਆ ਗਿਆ।
ਕਰਨਲ ਚੌਧਰੀ ਨੇ ਦੱਸਿਆ ਕਿ ਸਵੇਰ ਦੇ ਸੈਸ਼ਨ ਵਿਚ ਲਿਖਤੀ ਪੇਪਰ ਐਨਸੀਸੀ ਟ੍ਰੇਨਿੰਗ ਦੌਰਾਨ ਕਾਰਵਾਈਆਂ ਜਾਂਦੀਆਂ ਗਤੀਵਿਧੀਆਂ ਹਥਿਆਰਾਂ ਦੀ ਸਿਖਲਾਈ, ਮੈਪ ਰੀਡਿੰਘ, ਪਰਸਨੈਲਿਟੀ ਡਿਵੈਲਪਮੈਂਟ, ਆਮ ਗਿਆਨ, ਰਾਸ਼ਟਰੀ ਏਕਤਾ, ਸਿਹਤ ਅਤੇ ਵਾਤਾਵਰਣ ਦੀ ਸੰਭਾਲ ਵਿਸ਼ਿਆਂ ਬਾਰੇ ਪ੍ਰਸ਼ਨ ਪੁੱਛੇ ਗਏ ਅਤੇ ਸ਼ਾਮ ਦੇ ਸੈਸ਼ਨ ਵਿਚ ਪ੍ਰੈਕਟਿਕਲ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬਟਾਲੀਅਨ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ, ਧਮਾਣਾ, ਫੂਲਪੂਰ ਗਰੇਵਾਲ, ਗਾਂਧੀ ਮੈਮੋਰੀਅਲ ਸਕੂਲ, ਬੀਏਵੀ ਬਲਾਚੌਰ, ਜੀਨਿਉਸ ਪਬਲਿਕ ਸਕੂਲ, ਇੰਡਸ ਪਬਲਿਕ ਖਰੜ ਅਤੇ ਰਿਆਤ ਇੰਟਰਨੈਸ਼ਨਲ ਨਵਾ ਸ਼ਹਿਰ ਦੇ 250 ਐਨਸੀਸੀ ਕੈਡਿਟ ਦਾ ਇਮਤਿਹਾਨ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਵੀ ਇਹ ਇਮਤਿਹਾਨ ਪੀ.ਆਈ. ਸਟਾਫ ਅਤੇ ਐਨਸੀਸੀ ਅਫ਼ਸਰਾਂ ਦੀ ਨਿਗਰਾਨੀ ਵਿਚ ਕਰਵਾਇਆ ਗਿਆ l
ਇਸ ਮੌਕੇ ਐਨਸੀਸੀ ਅਫਸਰ ਸਤਨਾਮ ਸਿੰਘ, ਨਵੀਨ ਕੁਮਾਰ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਅਭਿਜੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਜੇਸੀਓ ਰਜੀਵ ਕੁਮਾਰ, ਜਤਿੰਦਰ ਕੁਮਾਰ, ਅਰਵਿੰਦ ਕੁਮਾਰ ਤੇ ਪਰਮਿੰਦਰ ਸਿੰਘ, ਨਾਇਕ ਸਾਰੋਜ ਕੁਮਾਰ ਹਾਜ਼ਰ ਸਨ।