ਜ਼ਿਲ੍ਹਾ ਪੱਧਰੀ ਆਈ.ਆਰ.ਏ.ਡੀ ਟ੍ਰੇਨਿੰਗ ਐਸ. ਏ. ਐਸ. ਨਗਰ ਵਿਖੇ ਕਰਵਾਈ ਗਈ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 12 ਮਾਰਚ 2025 - ਡਿਪਟੀ ਕਮਿਸ਼ਨਰ, ਐਸ. ਏ. ਐਸ. ਨਗਰ, ਸ੍ਰੀਮਤੀ ਕੋਮਲ ਮਿੱਤਲ ਅਤੇ ਸਹਾਇਕ ਕਮਿਸ਼ਨਰ (ਜਨਰਲ), ਸ੍ਰੀਮਤੀ ਅੰਕਿਤਾ ਕਾਂਸਲ ਦੇ ਨਿਰਦੇਸ਼ ਅਨੁਸਾਰ, ਜ਼ਿਲ੍ਹਾ ਪੱਧਰੀ ਟ੍ਰੇਨਿੰਗ ਸੈਸ਼ਨ, ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ (iRAD) ਬਾਰੇ ਡਿਪਟੀ ਕਮਿਸ਼ਨਰ ਦਫਤਰ, ਐਸ. ਏ. ਐਸ. ਨਗਰ ਵਿੱਚ ਕਰਵਾਇਆ ਗਿਆ। ਆਈ.ਆਰ.ਏ.ਡੀ ਪ੍ਰੋਜੈਕਟ, ਮੰਤਰਾਲਾ ਰੋਡ ਟਰਾਂਸਪੋਰਟ ਅਤੇ ਹਾਈਵੇਜ਼ (MoRTH) ਵਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਸੜਕ ਸੁਰੱਖਿਆ ਵਿੱਚ ਸੁਧਾਰ ਲਿਆਉਣਾ ਅਤੇ ਐਕਸੀਡੈਂਟ ਡਾਟਾ ਨੂੰ ਡਿਜੀਟਲ ਅਤੇ ਮਿਆਰੀ ਕ੍ਰਿਤ ਕਰਨਾ ਹੈ। ਇਹ ਟਰੇਨਿੰਗ ਜ਼ਿਲ੍ਹਾ ਸੂਚਨਾ ਅਧਿਕਾਰੀ/ਸਹਾਇਕ, ਐਨ.ਆਈ.ਸੀ. ਐਸ. ਏ. ਐਸ. ਨਗਰ, ਸ੍ਰੀਮਤੀ ਪ੍ਰਿਯੰਕਾ ਦੀ ਮੌਜੂਦਗੀ ਵਿੱਚ ਸ਼੍ਰੀ ਇਕਬਾਲ ਜ਼ਿਲ੍ਹਾ ਰੋਲਆਉਟ ਮੈਨੇਜਰ, ਐਸ. ਏ. ਐਸ. ਨਗਰ ਦੁਆਰਾ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਸਿਹਤ ਵਿਭਾਗ, ਟ੍ਰਾਂਸਪੋਰਟ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਨੇ ਭਾਗ ਲਿਆ
ਟਰੇਨਿੰਗ ਦੌਰਾਨ ਆਈ.ਆਰ.ਏ.ਡੀ ਪੋਰਟਲ ਦੀ ਵਰਤੋਂ, ਡਾਟਾ ਐਂਟਰੀ ਰਿਪੋਰਟ ਸਬਮਿਸ਼ਨ ਅਤੇ ਵਿਭਾਗਾਂ ਵਿਚਾਲੇ ਸਹਿਯੋਗ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪੰਜਾਬ ਮੰਡੀ ਬੋਰਡ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਲਾਈਵ ਲੌਗਇਨ ਡੈਮੋ ਤੋਂ ਇਲਾਵਾ, ਟ੍ਰਾਂਸਪੋਰਟ ਅਤੇ ਸਿਹਤ ਵਿਭਾਗ ਅਧਿਕਾਰੀਆਂ ਨੂੰ ਐਕਸੀਡੈਂਟ ਰਿਪੋਰਟ ਭਰਨ ਅਤੇ ਮੈਡੀਕਲ ਡਾਟਾ ਅੱਪਡੇਟ ਕਰਨ ਦੀ ਵਿਧੀ ਵੀ ਦਿਖਾਈ ਗਈ।
ਸ਼ੰਕੇ ਨਿਵਾਰਣ ਸੈਸ਼ਨ ਦੌਰਾਨ, ਸ਼੍ਰੀ ਬਲਜੀਤ (ਜ਼ਿਲ੍ਹਾ ਰੋਲ ਆਉਟ ਮੈਨੇਜਰ, ਰੂਪਨਗਰ) ਨੇ ਸ਼੍ਰੀ ਇਕਬਾਲ (ਜ਼ਿਲ੍ਹਾ ਰੋਲਆਉਟ ਮੈਨੇਜਰ, ਐਸ. ਏ. ਐਸ. ਨਗਰ) ਦੀ ਸਹਾਇਤਾ ਕੀਤੀ। ਪੁਲਿਸ ਵਿਭਾਗ ਦੀ ਟਰੇਨਿੰਗ ਵੱਖਰੇ ਤੌਰ ਤੇ ਕਰਵਾਈ ਜਾਵੇਗੀ।