ਗਰਿੱਡ ਸਬ-ਸਟੇਸ਼ਨ ਇੰਪ. ਯੂਨੀਅਨ(ਰਜਿ.24)ਦੀ ਡਵੀਜ਼ਨ ਕਮੇਟੀ ਦੀ ਮੀਟਿੰਗ ਇੰਜਨੀਅਰ ਐਕਸੀਅਨ ਪੀ.ਐਂਡ.ਐਮ.ਨਾਲ ਹੋਈ
-ਨਵੇਂ ਤਾਇਨਾਤ ਹੋਏ ਐਕਸੀਅਨ ਇੰਜੀ.ਸੁਖਬੀਰ ਸਿੰਘ ਦਾ ਕੀਤਾ ਸਵਾਗਤ
-ਐਕਸੀਅਨ ਇੰਜਨੀਅਰ ਸੁਖਬੀਰ ਸਿੰਘ ਨੇ ਮੰਗਾਂ ਨੂੰ ਧਿਆਨ ਨਾਲ ਸੁਣਿਆ/ਹੱਲ ਕਰਨ ਦਾ ਭਰੋਸਾ ਦਿੱਤਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,2ਫਰਵਰੀ 2025-(ਨਿਰਮਲ ਦੋਸਤ)-ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ(ਰਜਿ.24)ਦੀ ਡਵੀਜ਼ਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਨਵਾਂਸ਼ਹਿਰ ਤੋਂ ਤਬਾਦਲੇ ਦੌਰਾਨ ਲੁਧਿਆਣਾ ਵਿਖੇ ਆਏ ਇੰਜਨੀਅਰ ਸੁਖਬੀਰ ਸਿੰਘ ਐਕਸੀਅਨ ਪੀ.ਐਂਡ.ਐਮ(P&M)ਸਬ ਅਰਬਨ ਡਵੀਜ਼ਨ, ਲੁਧਿਆਣਾ ਨਾਲ ਸ਼ਾਂਤਮਈ ਮਾਹੌਲ 'ਚ ਹੋਈ।
ਮੀਟਿੰਗ 'ਚ ਸਬ ਸਟੇਸ਼ਨ ਸਟਾਫ ਦੇ ਬਕਾਇਆ ਕੰਮਾ ਜਿਵੇਂ ਕਿ ਓਵਰ ਟਾਈਮ,ਸਲਾਨਾ ਇੰਕਰੀਮੈਂਟ, ਐਲ.ਟੀ.ਸੀ(L.T.C) ਏਰੀਅਰ,ਪੀ.ਟੀ ਐਸ.(P.T.S)ਦੀ ਤਨਖਾਹ ਆਦਿ ਮੰਗਾ 'ਤੇ ਵਿਸਥਾਰ ਨਾਲ ਚਰਚਾ ਹੋਈ। ਯੂਨੀਅਨ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਿਆ/ਹੱਲ ਕਰਨ ਦਾ ਭਰੋਸਾ ਦਿੱਤਾ।
XEN ਇੰਜੀ.ਸੁਖਬੀਰ ਸਿੰਘ ਵੱਲੋਂ ਡਵੀਜ਼ਨ ਪੱਧਰ ਦੇ ਕਿਸੇ ਵੀ ਕੰਮ 'ਚ ਦੇਰੀ ਨਾ ਹੋਣ ਦਾ ਯਕੀਨ ਦਿਵਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਮੀਟਿੰਗ 'ਚ ਸ਼ਾਮਲ ਆਗੂ ਸਾਥੀਆਂ ਵਲੋਂ ਨਵੇਂ ਤਾਇਨਾਤ ਐਕਸੀਅਨ ਸੁਖਬੀਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ "ਜੀ ਆਇਆਂ ਨੂੰ" ਆਖਿਆ ਗਿਆ।
ਮੀਟਿੰਗ 'ਚ ਸੂਬਾ ਪ੍ਰਧਾਨ ਇੰਜੀ.ਜਸਵੀਰ ਸਿੰਘ ਆਂਡਲੂ(ਰਾਏਕੋਟ)ਤੋਂ ਇਲਾਵਾ ਜੋਨ ਸੈਕਟਰੀ ਪ੍ਰਿਤਪਾਲ ਸਿੰਘ ਰੰਗੀਆਂ,ਡਵੀਜ਼ਨ ਪ੍ਰਧਾਨ ਕੇਵਲ ਕ੍ਰਿਸ਼ਨ,ਡਵੀਜ਼ਨ ਸੈਕਟਰੀ ਜਗਦੇਵ ਸਿੰਘ ਸਿਵੀਆ,ਡਵੀਜ਼ਨ ਜਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਨੰਗਲ ਸ਼ਾਮਲ ਸਨ।