ਖੰਨਾ ਮਿਉਂਸਪਲ ਕੌਂਸਲ ਚੋਣ ਦੁਬਾਰਾ ਹੋਵੇਗੀ
ਖੰਨਾ, 22 ਦਸੰਬਰ 2024 : ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਕੁਝ ਹਿੰਸਕ ਘਟਨਾਵਾਂ ਦਰਜ ਕੀਤੀਆਂ ਗਈਆਂ। ਉਮੀਦਵਾਰਾਂ ਵੱਲੋਂ ਗੜਬੜੀਆਂ ਅਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਚੋਣਾਂ ਦੌਰਾਨ ਪੰਜਾਬ ਭਰ ਵਿੱਚ ਕੁੱਲ 65.85% ਪੋਲਿੰਗ ਹੋਈ।
ਖੰਨਾ ਮਿਉਂਸਪਲ ਕੌਂਸਲ ਦੇ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 'ਤੇ ਦੁਬਾਰਾ ਪੋਲਿੰਗ ਦਾ ਫੈਸਲਾ। ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ।। ਦੁਬਾਰਾ ਪੋਲਿੰਗ 23 ਦਸੰਬਰ 2024 ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ।