ਕਿਸੇ ਨਾਲ ਮਿਲ ਵਿੱਚ ਗੰਨਾ ਸੁੱਟਣ ਵਿਅਕਤੀ ਹੋਇਆ ਲਾਪਤਾ, ਪੁੱਤ ਛੇ ਦਿਨਾਂ ਤੋਂ ਲਗਾਤਾਰ ਕਰ ਰਿਹਾ ਭਾਲ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 18 ਮਾਰਚ 2025 - ਅਜਨਾਲੇ ਤੋਂ ਕਿਸੇ ਨਾਲ ਗੰਨਾ ਲੈ ਕੇ ਬਟਾਲਾ ਦੀ ਸ਼ੁਗਰ ਮਿਲ ਵਿੱਚ ਆਇਆ ਕਮਲਪ੍ਰੀਤ ਸਿੰਘ ਨਾਮ ਦਾ 35 ਵਰਿਆਂ ਦਾ ਵਿਅਕਤੀ ਅਚਾਨਕ ਸ਼ੂਗਰ ਮਿਲ ਬਟਾਲਾ ਦੇ ਬਾਹਰੋਂ ਗਾਇਬ ਹੋ ਗਿਆ ਅਤੇ ਉਸ ਦਾ ਨੌਜਵਾਨ ਪੁੱਤਰ ਆਪਣੇ ਸਾਥੀਆਂ ਨਾਲ 13 ਮਾਰਚ ਤੋਂ ਲਗਾਤਾਰ ਰੋਜ਼ ਬਟਾਲਾ ਉਸ ਦੀ ਭਾਲ ਕਰਨ ਆ ਰਿਹਾ ਹੈ। ਲਾਪਤਾ ਵਿਅਕਤੀ ਕੰਵਲਪ੍ਰੀਤ ਸਿੰਘ ਦੇ ਬੇਟੇ ਅਤੇ ਇੱਕ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਵਲਪ੍ਰੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਜਿਨਾਂ ਦੇ ਘਰ ਕੰਮ ਕਰ ਰਿਹਾ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਨਾਲ ਟਰਾਲੀ ਤੇ ਬਟਾਲਾ ਸ਼ੂਗਰ ਮਿਲ ਵਿਖੇ ਗੰਨਾ ਲੈ ਕੇ ਆਇਆ ਸੀ ।
ਸ਼ੁਗਰ ਮਿਲ ਪਹੁੰਚੇ ਤਾਂ ਕੰਵਲਪ੍ਰੀਤ ਸਿੰਘ ਮਿਲ ਦੇ ਬਾਹਰ ਖੜਾ ਰਿਹਾ ਤੇ ਗੰਨਾ ਮਾਲਕ ਅੰਦਰ ਚਲਾ ਗਿਆ ਪਰ ਜਦੋਂ ਕੁਝ ਦੇਰ ਬਾਅਦ ਬਾਹਰ ਆਇਆ ਤਾਂ ਕੰਵਲਜੀਤ ਸਿੰਘ ਉੱਥੇ ਨਹੀਂ ਸੀ । ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਇੱਕ ਕਾਰ ਤੇ ਆਏ ਕੁਝ ਵਿਅਕਤੀ ਕੰਵਲਪ੍ਹੀਤ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਬਿਠਾ ਕੇ ਲੈ ਗਏ ਸਨ ਪਰ ਉਹ ਕੌਣ ਸੀ ਇਹ ਉਹਨਾਂ ਨੂੰ ਨਹੀਂ ਪਤਾ । ਜਿਸ ਦੇ ਨਾਲ ਕੰਵਲਪ੍ਰੀਤ ਸਿੰਘ ਗੰਨਾ ਲੈ ਕੇ ਆਇਆ ਸੀ, ਉਹ ਅਤੇ ਕੰਵਲਜੀਤ ਦਾ ਪੁੱਤਰ 13 ਮਾਰਚ ਤੋਂ ਰੋਜ਼ ਉੱਥੇ ਆ ਕੇ ਉਸ ਦੀ ਪਾਲ ਕਰ ਰਹੇ ਹਨ ਅਤੇ ਕੰਵਲਪ੍ਰੀਤ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਵੱਲੋਂ ਹਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ।