ਗੋਪੀਚੰਦ ਆਰਯ ਮਹਿਲਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅੰਤਰ ਕਾਲਜ ਮੁਕਾਬਲੇ ਕਰਵਾਏ
ਫਾਜ਼ਿਲਕਾ 19 ਮਾਰਚ
ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਤੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਭਾਸ਼ਾ ਮੰਚ , ਗੋਪੀਚੰਦ ਆਰਯ ਮਹਿਲਾ ਕਾਲਜ, ਅਬੋਹਰ ਅਤੇ ਆਈ.ਕਿਊ. ਏ.ਸੀ. ਦੇ ਸਹਿਯੋਗ ਦੁਆਰਾ ਪੰਜਾਬੀ ਵਿਭਾਗ ਦੇ ਮੁਖੀ ਡਾ.ਸ਼ਕੁੰਤਲਾ ਮਿੱਡਾ ਦੀ ਦੇਖ ਰੇਖ ਹੇਠ ਕਾਲਜ ਦੇ ਸਰੋਜ ਸਨੇਜਾ ਹਾਲ ਵਿੱਚ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਗੋਪੀਚੰਦ ਆਰੀਆ ਮਹਿਲਾ ਕਾਲਜ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ,ਭਾਗ ਸਿੰਘ ਖਾਲਸਾ ਕਾਲਜ ਅਤੇ ਹੋਰ ਬਹੁਤ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ, ਸਲੋਗਨ ਲੇਖਨ, ਮੌਕੇ ਤੇ ਸਿਰਜੀ ਚਿੱਤਰਕਾਰੀ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਮੌਕੇ ਤੇ ਸਿਰਜੀ ਚਿੱਤਰਕਾਰੀ ਦੇ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਸਿਮਰਨਪ੍ਰੀਤ ਕੌਰ ਨੇ ਦੂਜਾ ਅਤੇ ਪਾਖੀ ਬੇਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ, ਨੇਹਾ ਨੇ ਦੂਜਾ ਅਤੇ ਪੂਜਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤਮੰਨਾ ਪਹਿਲੇ ਸਥਾਨ ਤੇ, ਰਿਤਿਕਾ ਦੂਜੇ ਸਥਾਨ ਤੇ ਅਤੇ ਪ੍ਰਿਅੰਕਾ ਕਦਮ ਤੀਜੇ ਸਥਾਨ ਤੇ ਰਹੀ ਜਦਕਿ ਕਵਿਤਾ ਉਚਾਰਨ ਮੁਕਾਬਲੇ ਵਿੱਚ ਮਹਿਕ ਸ਼ਰਮਾ ਪਹਿਲੇ ਅਤੇ ਪੁਸ਼ਪਾ ਦੂਜੇ ਸਥਾਨ ਤੇ ਰਹੀ।
ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ, ਮੁੱਖ ਮਹਿਮਾਨ ਸ਼੍ਰੀ ਰਜਿੰਦਰ ਮਾਜੀ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸ਼ਕੁੰਤਲਾ ਮਿੱਡਾ ਨੇ ਸਮੂਹ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਕਮਲੇਸ਼ ਰਾਣੀ ਨੇ ਬਾਖੂਬੀ ਨਿਭਾਈ। ਇਸ ਮੌਕੇ ਮੈਡਮ ਅਮਨਪ੍ਰੀਤ ਕੌਰ ਅਤੇ ਮੈਡਮ ਰਾਜਵੀਰ ਕੌਰ ਦਾ ਸਹਿਯੋਗ ਵੀ ਸਲਾਹੁਣ ਯੋਗ ਰਿਹਾ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਇਸ ਸਫਲ ਆਯੋਜਨ ਲਈ ਡਾਕਟਰ ਸ਼ਕੁੰਤਲਾ ਮਿੱਡਾ ਅਤੇ ਸਮੂਹ ਪੰਜਾਬੀ ਵਿਭਾਗ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ।
ਇਸ ਮੌਕੇ ਸ਼੍ਰੀ ਰਜਿੰਦਰ ਮਾਜ਼ੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼੍ਰੀ ਵਿਜੇ ਪਾਲ ਨੇ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਜੱਜ ਦੀ ਭੂਮਿਕਾ ਸ਼੍ਰੀ ਵਿਜੇਅੰਤ ਜੁਨੇਜਾ, ਸ਼੍ਰੀ ਅਭਿਜੀਤ ਵਧਵਾ ,ਸ਼੍ਰੀ ਸੰਜੀਵ ਗਿਲਹੋਤਰਾ ,ਸ੍ਰੀਮਤੀ ਮਨਪ੍ਰੀਤ ਕੌਰ,ਪ੍ਰੋ. ਜਤਿੰਦਰ ਕੌਰ ਡੀ. ਏ.ਵੀ.ਕਾਲਜ ਆਫ਼ ਐਜੂਕੇਸ਼ਨ, ਅਬੋਹਰ ਤੇ ਸ਼੍ਰੀਮਤੀ ਪੂਜਾ ਦੂਮੜਾ ਨੇ ਨਿਭਾਈ।