ਸੀ ਜੀ ਸੀ ਮੋਹਾਲੀ,ਝੰਜੇੜੀ 'ਚ ਅਠਵੀਂਆਂ ਸਾਲਾਨਾ ਖੇਡਾਂ ਫੀਏਸਟਾ ਕਰਵਾਈਆਂ ਗਈਆਂ
- ਜੇਮਸ ਅਤੇ ਚਿਪੋ ਬਣੇ ਬੈੱਸਟ ਐਥਲੀਟ , ਮੁਕੁੱਲ ਅਤੇ ਅਰੇਕਾ ਨੂੰ ਬਿਹਤਰੀਨ ਖਿਡਾਰੀ ਦਾ ਖ਼ਿਤਾਬ ਮਿਲਿਆ
- ਅਰਜੁਨ ਐਵਾਰਡੀ ਦਿਨੇਸ਼ ਕੁਮਾਰ, ਉਲੰਪਿਕ ਜੈਵਲਿਨ ਥ੍ਰੋਅਰ ਸ਼ਿਵ ਪਾਲ ਸਿੰਘ ਅਤੇ ਪ੍ਰੋਫੈਸ਼ਨਲ ਰੈਸਲਰ ਸ਼ੈਂਕੀ ਸਿੰਘ ਨੇ ਖਿਡਾਰੀਆਂ ਨੂੰ ਪ੍ਰੇਰਿਤ ਕੀਤੀ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 03 ਅਪ੍ਰੈਲ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ, ਮੋਹਾਲੀ, ਝੰਜੇੜੀ ਵੱਲੋਂ ਅੱਠਵੀਂ ਸਾਲਾਨਾ ਖੇਡਾਂ ਫੀਏਸਟਾ-2025 ਦਾ ਆਯੋਜਨ ਕੀਤਾ ਗਿਆ, ਜਿਸ ਨੇ ਖਿਡਾਰੀਆਂ ਆਪਣੀ ਬਿਹਤਰੀਨ ਖੇਡ ਪ੍ਰਤਿਭਾ ਦੇ ਪ੍ਰਦਰਸ਼ਨ ਦਾ ਮੌਕਾ ਦਿਤਾ। ਕਈ ਦਿਨ ਚੱਲੇ ਵੱਖ ਵੱਖ ਖੇਡਾਂ ਦੇ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਖੇਡ ਨਿਪੁੰਨਤਾ ਅਤੇ ਹੋਂਸਲੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਦਰਮਿਆਨ ਕਰਵਾਏ ਗਏ ਮੁਕਾਬਲਿਆਂ ਵਿਚ ਕੌਮਾਂਤਰੀ ਪੱਤਰ ਦੇ ਕਈ ਖਿਡਾਰੀਆਂ ਨੇ ਹਿੱਸਾ ਲੈਂਦੇ ਹੋਏ ਨੌਜਵਾਨ ਖਿਡਾਰੀਆਂ ਪ੍ਰੇਰਿਤ ਕੀਤਾ। ਇਸ ਖੇਡ ਮੇਲੇ ਵਿਚ ਸ਼ਾਮਲ ਹੋਏ ਖਿਡਾਰੀਆਂ ਵਿਚ ਭਾਰਤੀ ਪ੍ਰੋਫੈਸ਼ਨਲ ਰੈਸਲਰ ਸ਼ੈਂਕੀ ਸਿੰਘ, ਉਲੰਪਿਕ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਅਤੇ ਉਲੰਪਿਕ ਬਾਕਸਰ ਅਤੇ ਅਰਜੁਨ ਐਵਾਰਡੀ ਪ੍ਰਾਪਤ ਦਿਨੇਸ਼ ਕੁਮਾਰ ਵਰਗੇ ਮਹਾਨ ਖਿਡਾਰੀ ਵੀ ਮੌਜੂਦ ਰਹੇ। ਇਨਾਂ ਸਾਲਾਨਾ ਖੇਡਾਂ ਵਿਚ ਲੰਬੀ ਛਾਲ, ਸ਼ਾਟ ਪੁੱਟ, ਡਿਸਕਸ ਥ੍ਰੋ, ਹੱਮਰ ਥ੍ਰੋ, ਆਰਮ ਰੈਸਲਿੰਗ, ਅਤੇ ਮਸ਼ਹੂਰ ਲੈਮਨ ਰੇਸ ਵਰਗੀਆਂ ਵਿਅਕਤੀਗਤ ਅਤੇ ਟੀਮ ਖੇਡਾਂ ਖੇਡਾਂ ਸ਼ਾਮਲ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਖੇਡਾਂ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਅਖੀਰ ਵਿਚ 100 ਮੀਟਰ ਲੜਕਿਆਂ ਦੀ ਦੌੜ ਵਿਚ ਸੀ ਈ ਸੀ ਦੇ ਜੇਮਸ ਨੇ ਸੋਨੇ ਦਾ ਤਗਮਾ ਜਿੱਤਿਆ। ਜਦ ਕਿ ਲੜਕੀਆਂ ਦੇ 100 ਮੀਟਰ ਦੌੜ ਵਿਚ ਸੀ ਐੱਸ ਬੀ ਦੀ ਚਿਪੋ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦ ਕਿ 200 ਮੀਟਰ ਦੌੜ ਵਿਚ ਸੀ ਐੱਸ ਬੀ ਅਦਿੱਤਿਆ ਮਿਸ਼ਰਾ ਨੇ ਸੋਨੇ ਦਾ ਤਗਮਾ ਜਿੱਤਿਆ।ਲੰਬੀ ਛਾਲ ਵਿਚ ਸੀ ਈ ਸੀ ਦੇ ਮੁਕੁਲ ਨੇ ਜਿੱਤ ਹਾਸਲ ਕਰਕੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਸਭ ਤੋਂ ਵਧੀਆਂ ਖਿਡਾਰੀ ਦਾ ਖ਼ਿਤਾਬ ਅਰੇਕਾ ਅਤੇ ਮੁਕੁਲ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਭੰਗੜਾ, ਤੈਕਵਾਂਡੋ ਅਤੇ ਲਾਈਵ ਮਿਊਜ਼ਿਕ ਪਰਫਾਰਮੈਂਸ ਰਾਹੀਂ ਆਪਣੀ ਕਲਾ ਅਤੇ ਉਤਸ਼ਾਹ ਦਾ ਵੀ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਮੈਨੇਜਮੈਂਟ ਵੱਲੋਂ ਵੀ ਸਭ ਖਿਡਾਰੀਆਂ ਦਾ ਮਾਣ ਸਤਿਕਾਰ ਕਰਦੇ ਹੋਏ ਉਨਾਂ ਨੂੰ ਨਕਦ ਪੁਰਸਕਾਰਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜਿਨਾਂ ਵਿਚ ਲੜਕਿਆਂ ਦੀ ਕਬੱਡੀ ਵਿਚ 50,000, ਲੜਕੀਆਂ ਦੇ ਹੈਂਡਬਾਲ ਵਿਚ 50,000,ਲੜਕਿਆਂ ਦੇ ਵਾਲੀਬਾਲ ਮੁਕਾਬਲੇ ਦੇ ਜੇਤੂਆਂ ਨੂੰ 40,000 ਅਤੇ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿਚ 30,000 ਰੁਪਏ, ਪਾਵਰਲਿਫਟਿੰਗ ਲਈ 20,000 ਰੁਪਏ , ਐਥਲੈਟਿਕਸ ਅਤੇ ਲੜਕੀਆਂ ਦੀ ਜੇਤੂ ਚੈੱਸ ਟੀਮ ਨੂੰ 10,000-10,000 ਰੁਪਏ ਦੇ ਇਨਾਮ ਦਿਤੇ ਗਏ।
ਸੀ ਜੀ ਸੀ ਦੇ ਅਰਸ਼ ਧਾਲੀਵਾਲ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅਸੀਂ ਸਿਰਫ਼ ਖਿਡਾਰੀ ਨਹੀਂ, ਬਲਕਿ ਭਵਿੱਖ ਦੇ ਨੇਤਾ, ਦਰਸ਼ਨੀਕ ਅਤੇ ਚੈਂਪੀਅਨ ਤਿਆਰ ਕਰ ਰਹੇ ਹਾਂ। ਇਸੇ ਲਈ ਸਾਡੇ ਖਿਡਾਰੀ ਵੱਡੇ ਪੱਧਰ ਤੇ ਕੌਮੀ ਪੱਧਰ ਦੇ ਨਾਲ ਨਾਲ ਕੌਮਾਂਤਰੀ ਪੱਧਰ ਦੇ ਸੀ ਜੀ ਸੀ ਮੋਹਾਲੀ ਦਾ ਨਾਮ ਚਮਕਾ ਰਹੇ ਹਨ। ਉਨਾਂ ਕਿਹਾ ਕਿ ਅੱਜ ਸੀ ਜੀ ਸੀ ਮੋਹਾਲੀ ਨੂੰ ਚੈਂਪੀਅਨ ਤਿਆਰ ਕਰਨ ਦਾ ਗੜ ਮੰਨਿਆਂ ਜਾਂਦਾ ਹੈ। ਅਖੀਰ ਵਿਚ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਅਤੇ ਮੈਨੇਜਮੈਂਟ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।