CGC ਲਾਂਡਰਾਂ ਵੱਲੋਂ ਬੀਐੱਸਆਈ ਲਰਨਿੰਗ ਆਸਟ੍ਰੇਲੀਆ ਅਤੇ ਐੱਚਸੀਐੱਲਟੈਕ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਪ੍ਰੋਗਰਾਮ ਦਾ ਉਦਘਾਟਨ
ਲਾਂਡਰਾਂ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾਂ ਵੱਲੋਂ ਬੀਐੱਸਆਈ ਲਰਨਿੰਗ ਆਸਟ੍ਰੇਲੀਆ ਅਤੇ ਐੱਚਸੀਐੱਲਟੈਕ ਦੇ ਸਹਿਯੋਗ ਨਾਲ ਸੈਂਟਰ ਆਫ਼ ਪ੍ਰੈਕਟਿਸ ਵਿਖੇ ਅਧਿਕਾਰਤ ਤੌਰ ’ਤੇ ਆਪਣਾ ਸਾਈਬਰ ਸੁਰੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਵਿਹਾਰਕ ਸਿਖਲਾਈ, ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਪ੍ਰਮਾਣੀਕਰਣ ਅਤੇ ਕੀਮਤੀ ਉਦਯੋਗਿਕ ਐਕਸਪੋਜ਼ਰ ਪ੍ਰਦਾਨ ਕਰਕੇ ਅਕਾਦਮਿਕ ਅਤੇ ਉਦਯੋਗ ਵਿਚਕਾਰਲੇ ਪਾੜੇ ਨੂੰ ਪੂਰਾ ਕਰਨਾ ਹੈ।
ਇਸ ਲਾਂਚ ਪ੍ਰੋਗਰਾਮ ਵਿੱਚ ਉਦਯੋਗਿਕ ਖੇਤਰ ਦੇ ਮਾਹਰਾਂ (ਦਿੱਗਜਾਂ) ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚੋਂ ਕਾਲਾ ਫਿਿਲਪ (ਸੀਈਓ, ਬੀਐਸਆਈ ਲਰਨਿੰਗ ਆਸਟ੍ਰੇਲੀਆ) ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਸੀਜੀਸੀ ਲਾਂਡਰਾਂ ਵਿਖੇ ਅਤੇ ਭਾਰਤ ਵਿੱਚ ਪਹਿਲੇ ਆਸਟ੍ਰੇਲੀਅਨ ਸੈਂਟਰ ਆਫ਼ ਪ੍ਰੈਕਟਿਸ ਦੇ ਲਾਂਚ ਦੀ ਖੁਸ਼ੀ ਨੂੰ ਸਾਂਝਾ ਕੀਤਾ। ਇਸ ਤੋਂ ਇਲਾਵਾ ਸ਼੍ਰੀਮਤੀ ਪਾਰੁਲ ਚੌਧਰੀ, ਡਾਇਰੈਕਟਰ ਪਾਰਟਨਰ ਸਕਸੈਸ (ਐਚਸੀਐਲਟੈਕ) ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਕੇਂਦਰ ਦਾ ਉਦਘਾਟਨ ਭਰਪੂਰ ਲਾਭਕਾਰੀ ਹੋਵੇਗਾ ਕਿਉਂਕਿ ਇਹ ਆਸਟ੍ਰੇਲੀਅਨ ਪ੍ਰਮਾਣੀਕਰਣ, ਜੋ ਕਿ 36 ਦੇਸ਼ਾਂ ਵਿੱਚ ਵੈਲਿਡ ਹੈ, ਵਿਿਦਆਰਥੀਆਂ ਦੇ ਹੁਨਰਾਂ ਨੂੰ ਹੋਰ ਵਧਾਏਗਾ ਅਤੇ ਰੁਜ਼ਗਾਰ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਸਹਿਯੋਗੀ ਹੋਵੇਗਾ।ਇਸ ਸਮਾਗਮ ਵਿੱਚ ਅਕਾਦਮਿਕ ਅਤੇ ਉਦਯੋਗ ਦੋਵਾਂ ਖੇਤਰਾਂ ਦੇ ਮਾਹਰ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਾਈ ਜਿਨ੍ਹਾਂ ਵਿੱਚ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ, ਹੋਰ ਡਾਇਰੈਕਟਰ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ।
ਇਹ ਪ੍ਰੋਗਰਾਮ ਉਦਯੋਗ ਅਨੁਕੂਲ ਪਾਠਕ੍ਰਮ, ਨਵੀਨਤਮ ਸਾਈਬਰ ਸੁਰੱਖਿਆ ਸਾਧਨਾਂ ਨਾਲ ਵਿਹਾਰਕ ਸਿਖਲਾਈ, ਬੀਐਸਆਈ ਲਰਨਿੰਗ ਆਸਟ੍ਰੇਲੀਆ ਤੋਂ ਪ੍ਰਮਾਣੀਕਰਣ, ਇੰਟਰਨਸ਼ਿਪ ਅਤੇ ਪਲੇਸਮੈਂਟ ਸਹਾਇਤਾ ਅਤੇ ਖੋਜ ਨਾਲ ਸਬੰਧਿਤ ਸਿਖਲਾਈ ਆਦਿ ’ਤੇ ਆਧਾਰਿਤ ਹੋਵੇਗਾ। ਇਸ ਦੇ ਨਾਲ ਹੀ ਇਹ ਕੀਮਤੀ ਉਪਰਾਲਾ ਗਲੋਬਲ ਸਾਈਬਰ ਸੁਰੱਖਿਆ ਖੇਤਰ ਦੀਆਂ ਵਧਦੀਆਂ ਮੰਗਾਂ ਲਈ ਵਿਿਦਆਰਥੀਆਂ ਨੂੰ ਤਿਆਰ ਕਰਨ ਵਿੱਚ ਇੱਕ ਮਹੱਤਵਪੂਰਨ ਸਾਬਿਤ ਹੋਵੇਗਾ।