IKGPTU ਦੇ ਰਿਸਰਚ ਸਕਾਲਰ ਵਿਵੇਕ ਮਹਾਜਨ ਸਰਵੋਤਮ ਪੋਸਟਰ ਅਤੇ ਮੌਖਿਕ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ
- ਫਰਵਰੀ 2025 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ ਸੀ
ਜਲੰਧਰ, 3 ਅਪ੍ਰੈਲ 2025 - ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੁੱਖ ਕੈਂਪਸ ਵਿੱਚ ਭੌਤਿਕ ਵਿਗਿਆਨ ਵਿਭਾਗ ਦੇ ਰਿਸਰਚ ਸਕਾਲਰ ਵਿਵੇਕ ਮਹਾਜਨ ਨੂੰ 7-9 ਫਰਵਰੀ, 2025 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਯੋਜਿਤ 28ਵੀਂ ਪੰਜਾਬ ਸਾਇੰਸ ਕਾਂਗਰਸ: ਨੈਸ਼ਨਲ ਕਾਨਫਰੰਸ ਵਿੱਚ ਖੋਜ ਪੱਤਰ ਪੇਸ਼ ਕਰਨ ਲਈ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਵੱਲੋਂ ਸਰਵੋਤਮ ਪੋਸਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਹਨਾਂ ਦੂਜਾ ਪੁਰਸਕਾਰ ਨੈਸ਼ਨਲ ਕਾਨਫਰੰਸ ਕਮ ਵਰਕਸ਼ਾਪ ਵਿੱਚ ਸਰਵੋਤਮ ਪੋਸਟਰ ਪੇਸ਼ਕਾਰੀ ਲਈ ਪ੍ਰਾਪਤ ਕੀਤਾ ਗਿਆ। ਇਹ ਉਹਨਾਂ 27 ਅਤੇ 28 ਫਰਵਰੀ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਆਯੋਜਿਤ ਅਧਿਐਨ ਵਿਚ ਪ੍ਰਾਪਤ ਕੀਤਾ।
8 ਮਾਰਚ 2025 ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਵਿਭਾਗ ਵਿਖੇ ਆਯੋਜਿਤ ਸਿਰਲੇਖ ਵਾਲਾ ਖੋਜ ਪੱਤਰ ਪੇਸ਼ ਕਰਨ ਲਈ 8ਵੀਂ ਰਾਸ਼ਟਰੀ ਕਾਨਫਰੰਸ ਵਿੱਚ ਵੀ ਉਹਨਾਂ ਸਰਵੋਤਮ ਮੌਖਿਕ ਪੇਸ਼ਕਾਰੀ ਲਈ ਤੀਜਾ ਪੁਰਸਕਾਰ ਪ੍ਰਾਪਤ ਕੀਤਾ ਹੈ।
ਤਿੰਨੋਂ ਪੇਪਰ ਪ੍ਰੋਫੈਸਰ (ਡਾ.) ਹਿਤੇਸ਼ ਸ਼ਰਮਾ (ਗਾਈਡ), ਅਤੇ ਡਾ. ਨੇਹਾ ਕਪਿਲਾ ਸ਼ਰਮਾ (ਸਹਿ-ਲੇਖਕ) ਦੁਆਰਾ ਨਿਗਰਾਨੀ ਕੀਤੀ ਗਈ, ਅਤੇ ਪ੍ਰੋਫੈਸਰ (ਡਾ.) ਅਮਿਤ ਸਰੀਨ (ਵਿਭਾਗ ਦੇ ਮੁਖੀ) ਵੱਲੋਂ ਕੀਤੇ ਮਾਰਗ ਦਰਸ਼ਨ ਵਿਚ ਪੇਸ਼ ਕੀਤੇ ਗਏ ਹਨ!
ਆਈਕੇਜੀ ਪੀਟੀਯੂ ਦੇ ਵਾਈਸ-ਚਾਂਸਲਰ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਵਿਵੇਕ ਮਹਾਜਨ, ਪ੍ਰੋ. (ਡਾ.) ਅਮਿਤ ਸਰੀਨ (ਐੱਚਓਡੀ), ਪ੍ਰੋ. (ਡਾ.) ਹਿਤੇਸ਼ ਸ਼ਰਮਾ (ਗਾਈਡ), ਅਤੇ ਭੌਤਿਕ ਵਿਗਿਆਨ ਵਿਭਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਰਜਿਸਟਰਾਰ ਡਾ. ਐਸ. ਕੇ. ਮਿਸ਼ਰਾ ਨੇ ਵੀ ਵਿਵੇਕ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਹੈ।