ਘਰਵਾਲੀ ਦੇ ਗੁਰਦੇ ਹੋਏ ਖਰਾਬ, ਸੇਵਾ ਕਰਨ ਦੇ ਨਾਲ ਨਾਲ ਬੱਚਿਆਂ ਨੂੰ ਵੀ ਸੰਭਾਲ ਰਿਹੈ ਘਰ ਵਾਲਾ
- ਬਿਮਾਰੀ ਕਾਰਨ ਕੰਮ ਕਾਜ ਠੱਪ ਹੋ ਗਿਆ ਲਗਾ ਰਿਹੈ ਪਤਨੀ ਦੇ ਇਲਾਜ ਲਈ ਮਦਦ ਦੀ ਗੁਹਾਰ
- ਮਦਦ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ_8727088107
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2025 - ਪਿੰਡ ਮਾਨ ਦੀ ਰਹਿਣ ਵਾਲੀ 28 ਵਰਿਆਂ ਦੀ ਨਰਿੰਦਰ ਕੌਰ ਨੂੰ ਪੱਥਰੀ ਦੀ ਸ਼ਿਕਾਇਤ ਸੀ । ਇਨਫੈਕਸ਼ਨ ਦੇ ਚਲਦਿਆਂ ਉਸ ਦੇ ਗੁਰਦਿਆਂ ਤੇ ਇਸ ਦਾ ਅਸਰ ਹੋ ਗਿਆ ਤੇ ਹੁਣ ਗੁੜ ਦਾ ਵੀ ਖਰਾਬ ਹੋ ਗਿਆ ਹੈ । ਉਸ ਦਾ ਘਰ ਵਾਲਾ ਅਮਨ ਦੀਪ ਸਿੰਘ ਦਿਹਾੜੀ ਟੱਪਾ ਕਰਕੇ ਪਰਿਵਾਰ ਪਾਲ ਰਿਹਾ ਸੀ ਪਰ ਹੁਣ ਛੇ ਸੱਤ ਮਹੀਨਿਆਂ ਤੋਂ ਘਰ ਬੈਠਾ ਘਰਵਾਲੀ ਦੀ ਸੇਵਾ ਵੀ ਕਰ ਰਿਹਾ ਹੈ ਤੇ ਦੋਵੇ ਛੋਟੇ ਬੱਚਿਆ ਨੂੰ ਵੀ ਸੰਭਾਲ ਰਿਹਾ ਹੈ। ਦੋਵੇਂ ਛੋਟੇ ਬੱਚੇ ਵੀ ਆਪਣੀ ਮਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਹੀ ਬੈਠੇ ਹਨ।
ਅਮਨਦੀਪ ਨੇ ਪਹਿਲਾਂ ਜੋ ਥੋੜੀ ਬਹੁਤ ਜਮੀਨ ਸੀ ਉਸਨੂੰ ਵੇਚ ਕੇ ਅਤੇ ਹੁਣ ਕਰਜਾ ਚੁੱਕ ਕੇ ਵੀ ਪਤਨੀ ਦਾ ਇਲਾਜ ਕਰਾਉਣ ਲਈ ਲੱਖਾਂ ਰੁਪਏ ਲਗਾ ਦਿੱਤੇ ਹਨ। ਉਸ ਦਾ ਪਹਿਲਾਂ ਵੀ ਇੱਕ ਆਪਰੇਸ਼ਨ ਹੋ ਚੁੱਕਿਆ ਹੈ। ਹੁਣ ਇਲਾਜ ਲਈ ਕਰ ਵੀ ਗਏ ਨੇ ਪਾ ਦਿੱਤਾ ਹੈ ਅਤੇ ਅਜਿਹਾ ਵਿੱਚ ਸਮਾਜ ਸੇਵੀ ਸੰਸਥਾਵਾਂ ਕੋਲੋਂ ਪਤਨੀ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾ ਰਿਹਾ ਹੈ।