ਜਥੇਦਾਰ ਸ੍ਰੀ ਅਕਾਲ ਤਖਤ, ਧਾਮੀ ਦੇ ਅਸਤੀਫੇ 'ਤੇ ਬੋਲੇ, ਪੜੋ ਕੀ ਕਿਹਾ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ : ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਘਬੀਰ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਦੇ ਦਿੱਤੇ ਅਸਤੀਫੇ ਬਾਰੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਅਤੇ ਆਪਣੇ ਅਹੁਦੇ ਉੱਤੇ ਕਾਇਮ ਰਹਿਣ ਦੇ ਨਾਲ ਨਾਲ ਸ੍ਰੀ ਅਕਾਲ ਤਖਤ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿੱਚ ਆਪਣੀ ਜਿੰਮੇਵਾਰੀ ਨਿਭਾਉਣ।
ਇਸ ਦੇ ਨਾਲ ਹੀ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਮੁਲਾਜ਼ਮ ਅਧਿਕਾਰੀ ਜਾਂ ਕਿਸੇ ਵੀ ਜਥੇਦਾਰ ਨੂੰ ਲਾ ਵੀ ਸਕਦੀ ਹੈ ਅਤੇ ਹਟਾ ਵੀ ਸਕਦੀ ਹੈ। ਇਹ ਕੰਮ ਐਸਜੀਪੀਸੀ ਹੀ ਵੇਖਦੀ ਹੈ ਅਤੇ ਉਹੀ ਵੇਖੇਗੀ।
ਇਸ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਮੈਂ ਜਿਹੜੀ ਪੋਸਟ ਪਾਈ ਸੀ ਜਿਸ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਉਸ ਪੋਸਟ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਸੀ ਉਹ ਪੋਸਟ ਸਿਰਫ ਮੇਰੀ ਨਿਜੀ ਸੀ ਅਤੇ ਮੇਰੇ ਮਨ ਦੇ ਵਲਵਲਿਆਂ ਦਾ ਉਲੇਖ ਹੀ ਸੀ।