← ਪਿਛੇ ਪਰਤੋ
ਵਿਆਹ ਸਮਾਗਮ ਤੇ ਹਵਾਈ ਫਾਇਰ ਕਰਨ ਵਾਲੇ ਖਿਲਾਫ ਮਾਮਲਾ ਦਰਜ
ਦੀਪਕ ਜੈਨ
ਜਗਰਾਓਂ/21/ਫਰਵਰੀ 2025 - ਕਿਸੇ ਵੀ ਸਮਾਗਮ ਤੇ ਮੈਰਜ ਪੈਲਸ ਜਾਂ ਹੋਟਲਾਂ ਤੇ ਅਸਲਾ ਲੈ ਕੇ ਆਉਣ ਅਤੇ ਫਾਇਰ ਕਰਨ ਤੇ ਪ੍ਰਸ਼ਾਸਨ ਵੱਲੋਂ ਸਖਤ ਤੌਰ ਤੇ ਮਨਾਹੀ ਕੀਤੀ ਗਈ ਹੈ ਜਿਸ ਲਈ ਪੈਲਸਾਂ ਅਤੇ ਹੋਟਲ ਦੇ ਬਾਹਰ ਵਾਰਨਿੰਗ ਲਿਖੇ ਹੋਏ ਬੋੜ ਵੀ ਲੱਗੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਵੀ ਕਈ ਵਿਅਕਤੀ ਅਸਲਾਂ ਲਿਆ ਕੇ ਫੋਕਰ ਪੰਥੀ ਵਿੱਚ ਆਪਣੀ ਫੋਕੀ ਟੋਹਰ ਬਣਾਉਣ ਲਈ ਵਾਈ ਫਾਇਰ ਵੀ ਕਰ ਦਿੰਦੇ ਹਨ ਜਿਨਾਂ ਨੂੰ ਬਾਅਦ ਵਿੱਚ ਸਲਾਖਾਂ ਪਿੱਛੇ ਜਾ ਕੇ ਇਸ ਦਾ ਅੰਜਾਮ ਭੁਗਤਣਾ ਪੈਂਦਾ ਹੈ। ਜੀ ਹਾਂ ਜੀ ਇੱਕ ਮਾਮਲਾ ਜਗਰਾਉਂ ਦੇ ਹੋਟਲ ਫਾਈਬਰ ਵਿਖੇ ਚੱਲ ਰਹੀ ਮੈਰਿਜ ਪਾਰਟੀ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਗੁਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਨਿਵਾਸੀ ਰਾਮ ਨਗਰ ਸਿਵੀਆ ਸੰਗਰੂਰ ਵੱਲੋਂ ਸ਼ਰਾਬੀ ਹਾਲਤ ਵਿੱਚ ਚਲਦੇ ਸਮਾਗਮ ਦੌਰਾਨ ਹੋਟਲ ਦੇ ਬਾਹਰ ਆ ਕੇ ਲਗਾਤਾਰ ਹਵਾਈ ਫਾਇਰ ਕੀਤੇ ਗਏ ਜਿਸ ਦੀ ਇਤਲਾਹ ਪੁਲਿਸ ਨੂੰ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਰਿਵਾਲਵਰ ਅਤੇ ਕਾਰਤੂਸਾਂ ਨੂੰ ਕਬਜ਼ੇ ਵਿੱਚ ਲੈ ਕੇ ਵਿਖੇ ਮਾਮਲਾ ਦਰਜ ਕਰ ਲਿਆ ਹੈ।
Total Responses : 506