ਬੈਂਕ ਚੋਂ 30 ਹਜ਼ਾਰ ਕੱਢਵਾ ਕੇ ਸਕੂਟੀ ਤੇ ਜਾ ਰਹੀ ਔਰਤ ਕੋਲੋ ਖੋਹਿਆ ਪਰਸ
ਡਿੱਗਣ ਨਾਲ ਔਰਤ ਦੇ ਸਿਰ ਤੇ ਲੱਗੇ ਸੱਟ ਲੱਗੇ ਅੱਠ ਟਾਂਕੇ
ਰੋਹਿਤ ਗੁਪਤਾ
ਗੁਰਦਾਸਪੁਰ , 21ਫਰਵਰੀ 2025 :
ਆਏ ਦਿਨ ਪੁਲਿਸ ਜਿਲਾ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਦੁਪਹਿਰ ਬਾਅਦ ਪਿੰਡ ਗਾਹਲੜੀ ਸਥਿਤ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ਤੇ ਬੈਂਕ ਤੋਂ ਪੈਸੇ ਕਢਵਾ ਕੇ ਸਕੂਟੀ ਤੇ ਆਪਣੀ ਬੇਟੀ ਦੇ ਪਿੱਛੇ ਬੈਠੀ ਔਰਤ ਕੋਲੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਿੱਛੋਂ ਆ ਕੇ ਪਰਸ ਝਪਟ ਲਿਆ । ਇਸ ਛੀਨਾ ਝਪਟੀ ਵਿੱਚ ਔਰਤ ਸਕੂਟਰੀ ਤੋਂ ਡਿੱਗ ਗਈ ਅਤੇ ਉਸਦੇ ਸਿਰ ਤੇ ਗਹਿਰੀ ਸੱਟ ਲੱਗੀ ਹੈ ਅਤੇ ਉਸਦੇ ਸਿਰ ਤੇ ਅੱਠ ਟਾਂਕੇ ਲੱਗਾਉਣੇ ਪਏ ਹਨ।।
ਘਟਨਾ ਤੋਂ ਬਾਅਦ ਔਰਤ ਇੰਨੀ ਸਹਿਮ ਚੁੱਕੀ ਹੈ ਕਿ ਉਹ ਮੀਡੀਆ ਦੇ ਸਾਹਮਣੇ ਬੋਲਣ ਤੋਂ ਵਿੱਚ ਹੀ ਝਿਝਕ ਰਹੀ ਹੈ। ਜਦਕਿ ਉਸ ਦੀ ਬੇਟੀ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਬਹਿਰਾਮਪੁਰ ਦੇ ਇੱਕ ਨਿਜੀ ਬੈਂਕ ਵਿੱਚੋਂ ਪੈਸੇ ਕਢਵਾ ਕੇ ਵਾਪਸ ਘਰ ਵੱਲ ਜਾ ਰਹੀ ਸੀ ਕਿ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਆਏ ਅਤੇ ਪਿੱਛੇ ਬੈਠੀ ਉਸ ਦੀ ਮਾਂ ਦਾ ਪਰਸ ਝਪਟ ਕੇ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਮਾਰਗ ਵੱਲ ਫਰਾਰ ਹੋ ਗਏ । ਇਸ ਦੌਰਾਨ ਉਸਦੀ ਮਾਂ ਸਕੂਟੀ ਤੋਂ ਡਿੱਗ ਗਈ ਅਤੇ ਉਸਦੇ ਸਿਰ ਤੇ ਸੱਟ ਲੱਗ ਗਈ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਮਹਿਲਾਂ ਨੂੰ ਤੁਰੰਤ ਹੋਸਪਿਟਲ ਦੇ ਵਿੱਚ ਲਿਜਾਇਆ ਗਿਆ।