ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ
ਮਨਜੀਤ ਸਿੰਘ ਢੱਲਾ
ਜੈਤੋ, 20 ਫਰਵਰੀ 2025 - ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਪਿੰਡ ਰਣ ਸਿੰਘ ਵਾਲਾ ਰੋਡ ਨੇੜੇ ਤੇਜ਼ ਰਫ਼ਤਾਰ ਹੋਣ ਕਾਰਣ ਦੋਨੋ ਮੋਟਰਸਾਇਕਲ ਸਵਾਰਾਂ ਦਾ ਸੰਤੁਲਨ ਵਿਗੜ ਗਿਆ ਅਤੇ ਦੋਨੋ ਮੋਟਰਸਾਇਕਲ ਸਵਾਰਾਂ ਦੀ ਆਹਮਣੇ ਸਾਹਮਣੇ ਸਿੱਧੀ ਟੱਕਰ ਹੋ ਗਈ। ਸੰਸਥਾ ਦੇ ਪ੍ਰਧਾਨ ਮੀਤਾ ਸਿੰਘ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਦੋ ਨੋਜਵਾਨ ਗੰਭੀਰ ਜਖ਼ਮੀ ਹੋ ਗਏ ਦੂਜੇ ਮੋਟਰਸਾਇਕਲ ਤੇ ਚਾਲਕ ਇੱਕਲਾ ਚਲਾ ਰਿਹਾ ਸੀ ਉਹ ਲੜਕਾ ਵੀ ਗੰਭੀਰ ਜਖ਼ਮੀ ਹੋ ਗਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਪ੍ਧਾਨ ਮੀਤ ਸਿੰਘ ਮੀਤਾ, ਬੱਬੂ ਮਾਲੜਾ, ਘਟਨਾ ਵਾਲੀ ਥਾਂ ਉੱਤੇ ਐਬੂਲੈਂਸ ਲੈਕੇ ਪਹੁੰਚੇ ਅਤੇ ਤਿੰਨਾਂ ਆਦਮੀਆਂ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਹਰ ਤਰ੍ਹਾਂ ਵਾਂਗ ਡਾਕਟਰ ਨਾ ਹੋਣ ਤੇ ਸਟਾਫ਼ ਨਰਸ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ।
ਜੈਤੋ ਦੀ ਸੰਸਥਾ ਦੀ ਐਬੂਲੈਂਸ ਰਾਹੀਂ ਤਿੰਨਾਂ ਨੋਜਵਾਨ ਫਰੀਦਕੋਟ ਮੈਡੀਕਲ ਕਾਲਜ ਲਿਜਾ ਰਹੇ ਸਨ ਪਰ ਵਾਸੀ ਬਰਗਾੜੀ ਦੇ ਨੋਜਵਾਨ ਲੜਕੇ ਦੀ ਹਾਲਤ ਜਿਆਦਾ ਗੰਭੀਰ ਦੇਖਦਿਆਂ ਕੋਟਕਪੂਰਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਤਾਂ ਡਾਕਟਰ ਸਹਿਬਾਨ ਵਾਸੀ ਬਰਗਾੜੀ ਦੇ ਨੋਜਵਾਨ ਲੜਕੇ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਅਤੇ ਵਾਸੀ ਜੈਤੋ ਦੋਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ। ਇਨ੍ਹਾਂ ਗੰਭੀਰ ਜ਼ਖ਼ਮੀਆਂ ਦੀ ਪਹਿਚਾਣ ਸੁਖਮੰਦਰ ਸਿੰਘ (35ਸਾਲ) ਪੁੱਤਰ ਰਤਨ ਸਿੰਘ ਵਾਸੀ ਜੈਤੋ, ਸੋਮਾ ਸਿੰਘ (24ਸਾਲ) ਪੁੱਤਰ ਜਗਰੂਪ ਸਿੰਘ ਵਾਸੀ ਜੈਤੋ ਨੇੜੇ ਟਰੱਕ ਯੂਨੀਅਨ , ਰਾਜਾ ਸਿੰਘ (30ਸਾਲ) ਵਾਸੀ ਪਿੰਡ ਬਰਗਾੜੀ ਦੇ ਰਹਿਣ ਵਾਲੇ ਨੋਜਵਾਨ ਲੜਕੇ ਦੀ ਮੌਤ ਹੋ ਗਈ ।