← ਪਿਛੇ ਪਰਤੋ
ਸਰਸ ਮੇਲੇ ਵਿਚ ਐਸਬੀਆਈ (ਆਰਸੇਟੀ) ਤੇ ਲੀਡ ਬੈਂਕ ਪਟਿਆਲਾ ਨੇ ਸਟਾਲ ਲਗਾਈ
ਪਟਿਆਲਾ, 20 ਫਰਵਰੀ:
ਇੱਥੇ ਸ਼ੀਸ਼ ਮਹਿਲ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਚੱਲ ਰਹੇ ਸਰਸ ਮੇਲੇ ਵਿਚ ਐਸਬੀਆਈ (ਆਰਸੇਟੀ) ਅਤੇ ਲੀਡ ਬੈਂਕ ਪਟਿਆਲਾ ਨੇ ਸਟਾਲ ਲਗਾਈ। ਇਸ ਆਰਸੇਟੀ ਬਾਜ਼ਾਰ ਦੇ ਵਿੱਚ ਆਰਸੇਟੀ ਸਟਾਫ ਨੇ ਆਰ ਸੇਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ। ਨਾਲ ਦੇ ਨਾਲ ਹੀ ਐਸਬੀਆਈ ਵੱਲੋਂ ਸਮਾਜ ਭਲਾਈ ਵਾਸਤੇ ਬਣੀਆਂ ਅਲੱਗ ਅਲੱਗ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ ਗਈ I ਆਰ ਸੇਟੀ ਸਟਾਫ ਨੇ ਸਰਸ ਮੇਲੇ ਵਿੱਚ ਆ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਵੈ ਰੋਜ਼ਗਾਰ ਦੇ ਕੋਰਸਾਂ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਇੱਛੁਕ ਨੌਜਵਾਨ ਮੁੰਡੇ ਕੁੜੀਆਂ ਦੀ ਕਿਊਆਰ ਕੋਡ ਤੇ ਰਜਿਸਟਰੇਸ਼ਨ ਕਰਵਾਈ। ਐਸਬੀਆਈ ਆਰਸੇਟੀ ਪਟਿਆਲਾ ਵੱਲੋਂ ਆਰਸੇਟੀ ਬਾਜ਼ਾਰ ਵੀ ਲਗਾਇਆ ਗਿਆ ਤਾਂ ਜੋ ਵੱਖ-ਵੱਖ ਪਿੰਡਾਂ ਤੋਂ ਆ ਰਹੇ ਲੜਕੇ ਲੜਕੀਆਂ ਨੂੰ ਵੀ ਉਤਸ਼ਾਹ ਮਿਲੇ ਉਹ ਵੀ ਆਰਸੇਟੀ ਤੋਂ ਟ੍ਰੇਨਿੰਗ ਲੈ ਕੇ ਆਪਣੇ ਪੈਰਾਂ ਉਪਰ ਖੜੇ ਹੋ ਸਕਣ।
Total Responses : 506