ਪੜ੍ਹੋ ਕੌਣ-ਕੌਣ ਬਣ ਰਿਹੈ ਅੱਜ ਦਿੱਲੀ ’ਚ ਮੰਤਰੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 20 ਫਰਵਰੀ, 2025: ਰੇਖਾ ਗੁਪਤਾ ਅੱਜ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।
ਉਹਨਾਂ ਦੇ ਨਾਲ 6 ਹੋਰ ਭਾਜਪਾ ਐਮ ਐਲ ਏ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।
ਬਾਬੂਸ਼ਾਹੀ ਨੈਟਵਰਕ ਦੀ ਜਾਣਕਾਰੀ ਮੁਤਾਬਕ ਨਵੇਂ ਬਣਨ ਵਾਲੇ ਮੰਤਰੀਆਂ ਵਿਚ ਪ੍ਰਵੇਸ਼ ਸਾਹਿਬ ਸਿੰਘ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਸਿੰਘ (ਇੰਦਰਾਜ), ਕਪਿਲ ਮਿਸ਼ਰਾ ਅਤੇ ਡਾ. ਪੰਕਜ ਕੁਮਾਰ ਸਿੰਘ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ।
