ਝੋਨੇ ਦੀ ਮੈਟ ਟਾਈਪ ਨਰਸਰੀ ਦੇ ਸਬੰਧ ਵਿੱਚ ਟ੍ਰੇਨਿੰਗ ਅਤੇ ਪ੍ਰਦਰਸ਼ਨੀ
ਰੋਹਿਤ ਗੁਪਤਾ
ਗੁਰਦਾਸਪੁਰ, 3 ਜੂਨ
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਿਰਦੇਸ਼ਕ, ਪਸਾਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਵੀਲਾ ਤੇਜਾ ਬਲਾਕ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਮੈਟ ਟਾਈਪ ਨਰਸਰੀ ਦੇ ਸਬੰਧ ਵਿੱਚ ਇਸ ਟ੍ਰੇਨਿੰਗ ਲਗਾਈ ਗਈ।
ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਇੰਚਾਰਜ ਡਾ. ਨਰਿੰਦਰਦੀਪ ਸਿੰਘ (ਜ਼ਿਲ੍ਹਾ ਪਸਾਰ ਮਾਹਿਰ, ਸੀਨੀਅਰ ਮੋਸਟ) ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਇਹ ਤਕਨੀਕ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਵਰਦਾਨ ਸਾਬਤ ਹੋਵੇਗੀ। ਇਹਨਾਂ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਅਸੀਂ ਇੱਕ ਦਿਨ ਵਿੱਚ 10-12 ਕਿੱਲਿਆਂ ਵਿੱਚ ਝੋਨੇ ਦੀ ਬਜਾਈ ਕਰ ਸਕਦੇ ਹਾਂ ਅਤੇ ਆਪਣੇ ਲੇਬਰ ਦੇ ਖਰਚੇ ਅਤੇ ਸਮਾਂ ਵੀ ਬਚਾ ਸਕਦੇ ਹਾਂ।
ਡਾ. ਅਨਿਲ ਖੋਖਰ ਫਸਲ ਵਿਗਿਆਨੀ, ਕੇ.ਵੀ.ਕੇ ਗੁਰਦਾਸਪੁਰ ਨੇ ਝੋਨੇ ਦੀ ਮੈਟ ਟਾਈਪ ਨਰਸਰੀ ਬਾਰੇ ਕਿਸਾਨ ਵੀਰਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸ ਵਿਧੀ ਨਾਲ ਸਾਡੇ ਖੇਤ ਵਿੱਚ ਬੂਟਿਆਂ ਦੀ ਸੰਖਿਆ ਪੂਰੀ ਹੁੰਦੀ ਹੈ ਅਤੇ ਚੰਗਾ ਝਾੜ ਮਿਲਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਵਿੱਚ ਸੁਚੱਝਾ ਖਾਦ ਪ੍ਰਬੰਧ, ਨਦੀਨ ਪ੍ਰਬੰਧਨ, ਕੀਟ ਅਤੇ ਬਿਮਾਰੀਆਂ ਪ੍ਰਬੰਧਨ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ।
ਇਸ ਸਮੇਂ ਡਾ. ਸਰਵਪ੍ਰੀਆ ਸਿੰਘ ਜ਼ਿਲ੍ਹਾ ਪਸਾਰ ਵਿਗਿਆਨੀ, ਫ਼ਲ ਵਿਗਿਆਨ ਨੇ ਕਿਸਾਨ ਵੀਰਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਘਰੇਲੂ ਬਗੀਚੀ ਲਗਾਉਣ ਨੂੰ ਪ੍ਰੇਰਿਤ ਕੀਤਾ। ਇਸ ਟ੍ਰੇਨਿੰਗ ਕੈਂਪ ਵਿੱਚ ਲਗਭਗ 50 ਕਿਸਾਨ ਵੀਰਾਂ ਨੇ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਆਖਰ ਵਿੱਚ ਅਗਾਂਹਵਾਧੂ ਕਿਸਾਨ ਵੀਰ ਪ੍ਰਭਦੀਪ ਸਿੰਘ ਨੇ ਇਸ ਕੈਂਪ ਵਿੱਚ ਆਏ ਹੋਏ ਸਾਰੇ ਵੀਰਾ ਦਾ ਧੰਨਵਾਦ ਕੀਤਾ ਤੇ ਮੈਟ ਟਾਈਪ ਨਰਸਰੀ ਅਤੇ ਲਵਾਈ ਜਾ ਝੋਨੇ ਦੀ ਸਿੱਧੀ ਬਜਾਈ ਨੂੰ ਤਰਜੀਹ ਦੇਣ ਲਈ ਕਿਸਾਨ ਵੀਰ ਨੂੰ ਅਪੀਲ ਕੀਤੀ।