ED ਦੀ ਵੱਡੀ ਕਾਰਵਾਈ: ਪੰਜਾਬ 'ਚ ਇਸ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ' ਦੀ 1595 ਕਰੋੜ ਦੀ ਜਾਇਦਾਦ ਜ਼ਬਤ
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਰਾਮਨਗਰ ਸਥਿਤ 14 ਅਚੱਲ ਜਾਇਦਾਦਾਂ ਨੂੰ ਅਟੈਚ ਕੀਤਾ
ਕਰੋੜਾਂ ਰੁਪਏ ਦੇ ਵੱਡੇ ਪੱਧਰ 'ਤੇ ਹੋਏ ਨਿਵੇਸ਼ ਫਰਾਡ (PACL ਲਿਮਟਿਡ) ਨਾਲ ਜੁੜੇ ਹਨ ਤਾਰ
ED ਹੁਣ ਤੱਕ ਦੇਸ਼-ਵਿਦੇਸ਼ ਵਿੱਚ 28,626 ਕਰੋੜ ਰੁਪਏ ਦੀ ਚਲ-ਅਚੱਲ ਜਾਇਦਾਦ ਕਰ ਚੁੱਕੀ ਹੈ ਜ਼ਬਤ
Babushahi Network
ਨਵੀਂ ਦਿੱਲੀ/ਚੰਡੀਗੜ੍ਹ, 1 ਜੂਨ 2026- ਪਰਲਜ਼ ਗਰੁੱਪ ਨਾਲ ਜੁੜੇ ਕਰੋੜਾਂ ਰੁਪਏ ਦੇ ਬਹੁ-ਚਰਚਿਤ ਨਿਵੇਸ਼ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਹੈ। ਈਡੀ ਦੇ ਦਿੱਲੀ ਜ਼ੋਨਲ ਦਫ਼ਤਰ ਨੇ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA), 2002 ਦੇ ਤਹਿਤ ਕਾਰਵਾਈ ਕਰਦਿਆਂ 'ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ' (Gian Sagar Educational & Charitable Trust) ਦੀਆਂ 14 ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ 'ਤੇ ਜ਼ਬਤ (Attach) ਕਰ ਲਿਆ ਹੈ।
ਈਡੀ ਵੱਲੋਂ ਜ਼ਬਤ ਕੀਤੀਆਂ ਗਈਆਂ ਇਹ ਸਾਰੀਆਂ ਜਾਇਦਾਦਾਂ ਪੰਜਾਬ ਵਿੱਚ ਸਥਿਤ ਹਨ। ਬਾਜ਼ਾਰੀ ਹਿਸਾਬ ਨਾਲ ਇਨ੍ਹਾਂ ਜਾਇਦਾਦਾਂ ਦੀ ਮੌਜੂਦਾ ਕੀਮਤ ਲਗਭਗ 1595.85 ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਿਸ ਵਿੱਚ ਬੈਂਕ ਦੀ ਦੇਣਦਾਰੀ (Liability) ਸ਼ਾਮਲ ਨਹੀਂ ਹੈ।
ਇਹ ਕਾਰਵਾਈ ਮੈਸਰਜ਼ ਪੀ.ਏ.ਸੀ.ਐਲ. ਲਿਮਟਿਡ (M/s PACL Ltd.) ਅਤੇ ਉਸ ਨਾਲ ਜੁੜੀਆਂ ਹੋਰ ਸੰਸਥਾਵਾਂ ਵੱਲੋਂ ਚਲਾਈ ਗਈ ਇੱਕ ਸਮੂਹਿਕ ਨਿਵੇਸ਼ ਯੋਜਨਾ (Collective Investment Scheme) ਰਾਹੀਂ ਕੀਤੇ ਗਏ ਵੱਡੇ ਪੱਧਰ ਦੇ ਨਿਵੇਸ਼ ਫਰਾਡ (Investment Fraud) ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸ ਸਕੀਮ ਤਹਿਤ ਲੱਖਾਂ ਲੋਕਾਂ ਨਾਲ ਧੋਖਾਧੜੀ ਕਰਕੇ ਪੈਸੇ ਹੜੱਪੇ ਗਏ ਸਨ।
ਈਡੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਘੁਟਾਲੇ ਦੇ ਤਾਰ ਕਈ ਥਾਵਾਂ ਨਾਲ ਜੁੜੇ ਹੋਏ ਹਨ। ਜਾਂਚ ਏਜੰਸੀ ਮੁਤਾਬਕ, ਇਸ ਮਾਮਲੇ ਵਿੱਚ ਹੁਣ ਤੱਕ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਲਗਭਗ 28,626 ਕਰੋੜ ਰੁਪਏ ਦੀਆਂ ਚਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੇ ਕੁੱਝ ਹੋਰ ਲੋਕਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ।
- Download Babushahi App
-
-