Bittu ਦੀ ਕੇਂਦਰੀ ਵਜਾਰਤ ਤੋਂ ਛੁੱਟੀ ਦੇ ਸੰਕੇਤ ? ਕਹਿੰਦੇ ਦਿੱਲੀ 'ਚ ਨਹੀਂ ਲਗਦਾ ਹੁਣ ਦਿਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 3 ਜੂਨ 2026 : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਕੇਂ ਵਜ਼ਾਰਤ ਤੋਂ ਛੁੱਟੀ ਦੇ ਸੰਕੇਤ ਮਿਲ ਰਹੇ ਹਨ। ਦਰਅਸਲ ਬਿੱਟੂ ਨੇ ਆਪ ਹੀ ਕਿਹਾ ਕਿ ਹੁਣ ਦਿੱਲੀ ਵਿਚ ਦਿਲ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਹੁਣ ਦਿਲ ਕਰਦਾ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਆਵਾਂ ਅਤੇ ਪੰਜਾਬ ਦੀ ਸੇਵਾ ਕਰਾਂ। ਕਿਹਾ ਕਿ ਮੈਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ 17 ਸਾਲ ਹੋ ਗਏ ਹਨ ਅਤੇ ਹੁਣ ਮੈ ਪੰਜਾਬ ਲਈ ਕੰਮ ਕਰਾਂਗਾ। ਅਸਲ ਵਿਚ ਪੰਜਾਬ ਭਾਜਪਾ ਪ੍ਰਧਾਨ ਦੇ ਅਹੁੱਦਾ ਸੰਭਾਲਣ ਮੌਕੇ ਵੀ ਰਵਨੀਤ ਬਿੱਟੂ ਨੇ ਇਹੀ ਗਲ ਆਖੀ ਸੀ।
- Download Babushahi App
-
-