ਡੇਰਾ ਸਿਰਸਾ ਪੈਰੋਕਾਰਾਂ ਨੇ 4 ਯੂਨਿਟ ਖ਼ੂਨ ਦਾਨ ਕਰਕੇ ਇਨਸਾਨੀ ਫ਼ਰਜ਼ ਨਿਭਾਇਆ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2026: ਡੇਰਾ ਸਿਰਸਾ ਪੈਰੋਕਾਰਾਂ ਨੇ ਮਰੀਜਾਂ ਲਈ 4 ਯੂਨਿਟ ਖੂਨਦਾਨ ਕਰਕੇ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ। ਜਿਕਰਯੋਗ ਤੱਥ ਇਹ ਵੀ ਹੈ ਕਿ ਖੂਨਦਾਨੀਆਂ ’ਚ ਪਿਤਾ ਪੁੱਤਰ ਸ਼ਾਮਲ ਹਨ ਜਿੰਨ੍ਹਾਂ ਇਕੱਠਿਆਂ ਖੂਨਦਾਨ ਕੀਤਾ। ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਭਲੇਰੀਆ ਜ਼ਿਲ੍ਹਾ ਮੋਗਾ ਜੋ ਕਿ ਪੰਜਾਬ ਕੈਂਸਰ ਕੇਅਰ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ/ਪੁਰਾਣਾ ਥਾਣਾ ਦੇ ਸੇਵਾਦਾਰ ਨਰਿੰਦਰ ਇੰਸਾਂ, ਇੱਕ ਮਰੀਜ਼ ਵਾਸੀ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਜੋ ਕਿ ਕ੍ਰਿਸ਼ਨਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਆਈ.ਟੀ.ਆਈ ਦੇ ਸੇਵਾਦਾਰ ਰਕੇਸ਼ ਇੰਸਾਂ (ਰੌਕੀ) ਪੁੱਤਰ ਅਸ਼ੋਕ ਖੁਰਮੀ ਇੰਸਾਂ ਅਤੇ ਅਭੀਕਰਨ ਇੰਸਾਂ (ਕਰਨ) ਪੁੱਤਰ ਰਕੇਸ਼ ਇੰਸਾਂ (ਰੌਕੀ) (ਪਿਤਾ-ਪੁੱਤਰ), ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਬਠਿੰਡਾ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੀ ਸੱਚੀ ਖ਼ੂਨਦਾਨ ਸੰਮਤੀ ਦੇ ਸੇਵਾਦਾਰ ਤਰਸੇਮ ਇੰਸਾਂ ਪੁੱਤਰ ਨਿਰੰਜਨ ਸਿੰਘ ਏਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।