ਸੀਨੀਅਰ ਕਾਂਗਰਸੀ ਆਗੂ ਉਦੇਵੀਰ ਢਿੱਲੋਂ ਨੇ ਖ਼ਸਤਾ ਹਾਲਤ ਜਿਉਲੀ- ਮਲਕਪੁਰ ਸੜਕ ਦਾ ਮੁੱਦਾ ਚੁੱਕਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਗਸਤ 2025: ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਉਦੇਵੀਰ ਸਿੰਘ ਢਿੱਲੋਂ ਨੇ ਪਿਛਲੇ ਲੰਮੇ ਸਮੇਂ ਤੋਂ ਖਸਤਾਹਾਲ ਹੋਈ ਮਲਕਪੁਰ -ਜਿਊਲੀ ਸੜਕ ਦਾ ਮੁੱਦਾ ਉਭਾਰਿਆ। ਆਪਣੀ ਟੀਮ ਨਾਲ ਇਸ ਸੜਕ ਕੋਲ ਪੁੱਜੇ ਸ੍ਰ.ਢਿੱਲੋਂ ਨੇ ਕਿਹਾ ਕਿ ਇਹ ਸੜਕ ਨੂੰ ਤਾਂ ਪਗਡੰਡੀ ਕਹਿਣਾ ਵੀ ਸਹੀ ਨਹੀਂ, ਕਿਉਂਕਿ ਇਹ ਸੜਕ ਤਾਂ ਇੱਕ ਆਮ ਵੱਟ ਬਣ ਕੇ ਰਹਿ ਗਈ ਹੈ , ਜਿਸ ਕਿਤਿਓਂ ਲੋਕ ਲਾਈਨ ਵਿੱਚ ਹੀ ਚੱਲ ਸਕਦੇ ਹਨ । ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਸਿਰਫ਼ ਆਪਣੀ ਰਿਹਾਇਸ਼ ਨੂੰ ਜਾਂਦੀ ਸੜਕ ਬਣਾਈ ਤੇ ਉਸਨੂੰ 18 ਫੁੱਟ ਚੌੜੀ ਕਰਕੇ ਵਧੀਆ ਬਣਾਇਆ, ਤਾਂ ਕਿ ਉਨ੍ਹਾਂ ਦੇ ਘਰ ਨੂੰ ਜਾਂਦਾ ਰਾਹ ਸੋਹਣਾ ਲੱਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਲਗਾਤਾਰ ਵੱਖ-ਵੱਖ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਸੜਕ ਬਾਰੇ ਸਰਕਾਰ ਨੂੰ ਦੱਸ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਲੋਕ ਲੰਘਣੇ ਹੀ ਬੰਦ ਹੋ ਰਹੇ ਤੇ ਉਹ ਆਪਣੀ ਜਾਨ ਬਚਾਉਣ ਲਈ ਬਦਲਵੀਆਂ ਸੜਕਾਂ ਵਰਤ ਰਹੇ ਹਨ । ਉਦੇਵੀਰ ਢਿੱਲੋਂ ਨੇ ਕਿਹਾ ਉਨ੍ਹਾਂ ਪਿਛਲੀ ਕਾਂਗਰਸ ਦੀ ਸਰਕਾਰ ਦੌਰਾਨ ਵੱਡੇ ਪੱਧਰ ਉਤੇ ਸੜਕਾਂ ਬਣਾਉਣ ਨੂੰ ਤਰਜੀਹ ਦਿੱਤੀ ਸੀ ਤੇ ਉਨ੍ਹਾਂ ਦੀ ਸਰਕਾਰ ਸਮੇਂ ਬਣੀਆਂ ਸੜਕਾਂ ਅੱਜ ਵੀ ਮਿਸਾਲ ਹਨ । ਉਨ੍ਹਾਂ ਕਿਹਾ ਕਿ ਸੱਤਰ ਸਾਲ ਦੀਆਂ ਗੱਲਾਂ ਕਰਨ ਵਾਲੇ ਆਗੂ ਸਾਢੇ ਤਿੰਨ ਸਾਲਾਂ ਵਿਚ ਹੀ ਲੋਕਾਂ ਦੀਆਂ ਸਮੱਸਿਆਵਾਂ ਤੋਂ ਟਾਲਾ ਵੱਟ ਗਏ ਹਨ ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕਰਨੈਲ ਸਿੰਘ ਹਮਾਂਯੂਪੁਰ,ਜਿੰਦਰ ਸਿੰਘ ਤੁਰਕਾ,ਕੁਲਦੀਪ ਸਿੰਘ,ਜਸਵਿੰਦਰ ਸਿੰਘ ਮਲਕਪੁਰ , ਨੈਬ ਸਿੰਘ ਬਾਜਵਾ,ਸੁੱਖਾ ਮਲਕਪੁਰ ਤੇ ...ਹਾਜ਼ਰ ਸਨ ।