ਬਾਲਪੁਰ ਸਕੂਲ ਵਿਖੇ ਪ੍ਰਿੰਸੀਪਲ ਦੀ ਨਿਯੁੱਕਤੀ ਲਈ ਸਿੱਖਿਆ ਮੰਤਰੀ ਅੱਗੇ ਪਿੰਡ ਵਾਸੀਆਂ ਵੱਲੋਂ ਲਗਾਈ ਗਈ ਗੁਹਾਰ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 23 ਜਨਵਰੀ 2025:- ਪਿੰਡ ਬਾਲਪੁਰ ਦੇ ਸਮਾਜ ਸੇਵੀ ਮੋਹਨ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਿੰਡ ਬਾਲਪੁਰ ਦੀ ਸਮੂੰਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਵੱਲੋਂ ਸਕੂਲ ਵਿਖੇ ਪ੍ਰਿੰਸੀਪਲ ਲਗਵਾਉਣ ਲਈ ਸਿੱਖਿਆ ਮੰਤਰੀ ਦੇ ਨਾਂ ਇੱਕ ਪੱਤਰ ਲਿਖਿਆ ਗਿਆ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਬਾਲਪੁਰ ਵਿਖੇ ਕੁੱਝ ਮਹੀਨੇ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਪ੍ਰਿੰਸੀਪਲ ਦੀ ਬਦਲੀ ਹੋਣ ਉਪਰੰਤ ਅਤੇ ਕਈ ਮਹੀਨੇ ਬੀਤ ਜਾਣ ਤੇ ਵੀ ਸਕੂਲ ਵਿੱਚ ਕੋਈ ਵੀ ਪ੍ਰਿੰਸੀਪਲ ਨਹੀਂ ਆਇਆ। ਜਿਸ ਕਾਰਨ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਅਤੇ ਸਕੂਲੀ ਅਨੁਸ਼ਾਸਨ ਉੱਤੇ ਬਹੁਤ ਜਿਆਦਾ ਬੁਰਾ ਅਸਰ ਪੈ ਰਿਹਾ ਹੈ।
ਮੋਹਨ ਸਿੰਘ ਨੇ ਦੱਸਿਆ ਕੀ ਧਤੌਦਾ, ਰਜਿੰਦਰ ਨਗਰ, ਸਰਾਣਾ, ਗੁਣੀਆਂ ਮਾਜਰਾ, ਚਣੋਂ, ਜਖਵਾਲੀ, ਨੌਲੱਖਾ,ਜਾਲਖੇੜੀ ਆਦਿ ਪਿੰਡਾਂ ਤੋਂ ਬੱਚੇ ਪੜ੍ਹਨ ਆਉਦੇ ਹਨ। ਮੋਹਣ ਸਿੰਘ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੇ ਪੱਕੇ ਪੇਪਰ ਨੇੜੇ ਆ ਗਏ ਹਨ। ਪਰ ਸਕੂਲ ਵਿੱਚ ਅੱਜ ਤੱਕ ਕੋਈ ਵੀ ਪ੍ਰਿੰਸੀਪਲ ਨਹੀ ਆਇਆ। ਉਹਨਾਂ ਕਿਹਾ ਅਸੀਂ ਸਿੱਖਿਆ ਮੰਤਰੀ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ। ਕਿ ਸਾਡੇ ਪਿੰਡ ਬਾਲਪੁਰ ਸਕੂਲ ਵਿਖੇ ਪ੍ਰਿੰਸੀਪਲ ਦੀ ਨਿਯੁੱਕਤੀ ਛੇਤੀ ਤੋਂ ਛੇਤੀ ਕੀਤੀ ਜਾਵੇ,ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਅਤੇ ਸਾਡੇ ਸਕੂਲ ਦਾ ਅਨੁਸ਼ਾਸਨ ਬਣਿਆ ਰਹੇ।ਇਸ ਮੌਕੇ ਉਨ੍ਹਾਂ ਨਾਲ ਨੀਤੀਸ਼ ਕੁਮਾਰ, ਦਵਿੰਦਰ ਸਿੰਘ,ਧਰਮਪਾਲ ਸਿੰਘ, ਬਿਕਰਮ ਖਾਨ,ਰਾਜਿੰਦਰ ਸਿੰਘ, ਦਲਬੀਰ ਸਿੰਘ,ਸਕਿੰਦਰ ਸਿੰਘ, ਅਮਨਦੀਪ ਕੌਰ,ਰਣਜੀਤ ਕੌਰ,ਪਵਨਜੀਤ ਸਿੰਘ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਮੈਂਬਰ ਪਿੰਡ ਵਾਸੀਆ ਹਾਜ਼ਰ ਸਨ।